ਕੈਨੇਡਾ ਵਿੱਚ ਪੁੱਤਰ ਦਾ ਸਸਕਾਰ ਕਰ ਕੇ ਪਰਤੇ ਮਾਪੇ
ਪੱਤਰ ਪ੍ਰੇਰਕ ਬਨੂੜ, 8 ਜੁਲਾਈ ਇੱਥੋਂ ਦੇ ਵਾਰਡ ਨੰਬਰ 12 ਦੇ ਵਸਨੀਕ ਅਤੇ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਰਹਿਣ ਵਾਲੇ ਨੌਜਵਾਨ ਜਸਕੀਰਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ 11 ਜੂਨ ਨੂੰ ਦੇਹਾਂਤ ਹੋ ਗਿਆ ਸੀ। ਮ੍ਰਿਤਕ ਦੇ ਪਿਤਾ ਜਰਨੈਲ...
Advertisement
ਪੱਤਰ ਪ੍ਰੇਰਕ
ਬਨੂੜ, 8 ਜੁਲਾਈ
Advertisement
ਇੱਥੋਂ ਦੇ ਵਾਰਡ ਨੰਬਰ 12 ਦੇ ਵਸਨੀਕ ਅਤੇ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਰਹਿਣ ਵਾਲੇ ਨੌਜਵਾਨ ਜਸਕੀਰਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ 11 ਜੂਨ ਨੂੰ ਦੇਹਾਂਤ ਹੋ ਗਿਆ ਸੀ। ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਹਰਜੀਤ ਕੌਰ ਆਪਣੇ ਪੁੱਤਰ ਦਾ ਸਸਕਾਰ ਕਰਨ ਮਗਰੋਂ ਕੈਨੇਡਾ ਤੋਂ ਬਨੂੜ ਆ ਗਏ ਹਨ।
Advertisement
ਜਸਕੀਰਤ ਸਿੰਘ ਨਮਿਤ ਅੰਤਿਮ ਅਰਦਾਸ ਵਾਰਡ ਨੰਬਰ 12 ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਭਲਕੇ 9 ਜੁਲਾਈ ਨੂੰ ਦੁਪਹਿਰ 1 ਵਜੇ ਹੋਵੇਗੀ। ਜਸਕੀਰਤ ਸਿੰਘ ਸਾਲ 2017 ਵਿੱਚ ਇੱਥੋਂ ਬੀ.ਟੈੱਕ ਕਰਨ ਉਪਰੰਤ ਕੈਨੇਡਾ ਚਲਾ ਗਿਆ ਸੀ ਤੇ ਉੱਥੋਂ ਦਾ ਪੀਆਰ ਸੀ। ਉਸ ਦੀ ਆਪਣੇ ਦੋਸਤ ਨਾਲ ਫੋਨ ਉੱਤੇ ਗੱਲ ਕਰਦਿਆਂ ਅਚਾਨਕ ਦਿਲ ਦੀ ਧੜਕਨ ਰੁਕਣ ਕਾਰਨ ਮੌਤ ਹੋ ਗਈ ਸੀ।
Advertisement
×