ਰੇਲਵੇ ਦੀ ਕੰਧ ਸਬੰਧੀ ਡੀ ਆਰ ਐੱਮ ਨੂੰ ਮਿਲੇ ਪੰਡ ਵਾਸੀ
ਲਾਲੜੂ ਨਗਰ ਕੌਂਸਲ ਵਿੱਚ ਰੇਲਵੇ ਵੱਲੋਂ ਉਸਾਰੀ ਜਾ ਰਹੀ ਕੰਧ ਕਾਰਨ ਪੈਦਾ ਹੋ ਰਹੀ ਚਿੰਤਾ ਦੇ ਮੱਦੇਨਜ਼ਰ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਬੰਨੀ ਸੰਧੂ ਦੀ ਅਗਵਾਈ ਹੇਠ ਪਿੰਡ ਲਾਲੜੂ ਵਾਸੀਆਂ ਨੇ ਡਵੀਜ਼ਨਲ ਰੇਲਵੇ ਮੈਨੇਜਰ (ਡੀ ਆਰ ਐੱਮ) ਅੰਬਾਲਾ ਵਿਨੋਦ ਭਾਟੀਆ...
ਲਾਲੜੂ ਨਗਰ ਕੌਂਸਲ ਵਿੱਚ ਰੇਲਵੇ ਵੱਲੋਂ ਉਸਾਰੀ ਜਾ ਰਹੀ ਕੰਧ ਕਾਰਨ ਪੈਦਾ ਹੋ ਰਹੀ ਚਿੰਤਾ ਦੇ ਮੱਦੇਨਜ਼ਰ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਬੰਨੀ ਸੰਧੂ ਦੀ ਅਗਵਾਈ ਹੇਠ ਪਿੰਡ ਲਾਲੜੂ ਵਾਸੀਆਂ ਨੇ ਡਵੀਜ਼ਨਲ ਰੇਲਵੇ ਮੈਨੇਜਰ (ਡੀ ਆਰ ਐੱਮ) ਅੰਬਾਲਾ ਵਿਨੋਦ ਭਾਟੀਆ ਨਾਲ ਮੁਲਾਕਾਤ ਕੀਤੀ। ਡੀ ਆਰ ਐੱਮ ਨੇ ਇਸ ਸਮੱਸਿਆ ’ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਪਿੰਡ ਵਾਸੀਆਂ ਨੇ ਸ੍ਰੀ ਸੰਧੂ ਦੇ ਧਿਆਨ ਵਿੱਚ ਲਿਆਂਦਾ ਕਿ ਰੇਲਵੇ ਲਾਈਨ ਨੇੜੇ ਬਣ ਰਹੀ ਪਿੱਲਰਾਂ ਵਾਲੀ ਕੰਧ ਨਾਲ ਪਿੰਡ ਦਾ ਮੁੱਖ ਰਸਤਾ ਬਹੁਤ ਤੰਗ ਹੋ ਜਾਵੇਗਾ। ਖੇਤੀਬਾੜੀ ਸਬੰਧੀ ਵਾਹਨਾਂ, ਸਕੂਲੀ ਬੱਸਾਂ ਅਤੇ ਹੋਰ ਆਵਾਜਾਈ ਨੂੰ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਸੰਧੂ ਨੇ ਇਹ ਮੁੱਦਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਵੀ ਚੁੱਕਿਆ ਸੀ। ਡੀ ਆਰ ਐੱਮ ਸ੍ਰੀ ਭਾਟੀਆ ਨੇ ਫੌਰੀ ਸਬੰਧਤ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੀ ਅਰਜ਼ੀ ’ਤੇ ਉਚਿੱਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਤਾਂ ਜੋ ਰਾਹ ਵਿੱਚ ਛੋਟ ਦਿੱਤੀ ਜਾ ਸਕੇ ਅਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਇਸ ਮੌਕੇ ਭਾਜਪਾ ਮੰਡਲ ਲਾਲੜੂ ਪ੍ਰਧਾਨ ਸੰਜੂ ਰਾਣਾ, ਮੰਡਲ ਡੇਰਾਬੱਸੀ ਪ੍ਰਧਾਨ ਪਵਨ ਧੀਮਾਨ, ਰਵਿੰਦਰ ਵੈਸ਼ਨਵ, ਜਗਦੀਸ਼ ਰਾਣਾ ਜੈ ਚੰਦ ਰਾਣਾ, ਕੌਂਸਲਰ ਪਵਨ ਕੁਮਾਰ, ਰਾਕੇਸ਼ ਮਹਿਤਾ, ਕੁਲਦੀਪ ਰਾਣਾ ਮਗਰਾ , ਜੀਵਨ ਰਾਣਾ, ਸੰਦੀਪ ਰਾਣਾ ਸਮੇਤ ਪਿੰਡ ਵਾਸੀ ਹਾਜ਼ਰ ਸਨ।

