ਪੰਚਕੂਲਾ ਦੇ ਦੁਕਾਨਦਾਰ ਰੇਹੜੀ-ਫੜ੍ਹੀ ਵਾਲਿਆਂ ਤੋਂ ਔਖੇ
ਸੈਕਟਰ-15 ਪੰਚਕੂਲਾ ਦੀ ਮਾਰਕੀਟ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਸਾਲ ਦੀਵਾਲੀ ਮੌਕੇ ਸੈਕਟਰ-15 ਦੀ ਮਾਰਕੀਟ ਵਿੱਚ ਸੈਂਕੜੇ ਰੇਹੜੀ-ਫੜ੍ਹੀ ਵਾਲੇ ਆ ਜਾਂਦੇ ਜਿਸ ਕਾਰਨ ਦੁਕਾਨਦਾਰਾਂ ਨੂੰ ਘਾਟਾ ਪੈਂਦਾ ਕਿਉਂਕਿ ਸਾਰੀਆਂ ਚੀਜ਼ਾਂ ਲੋਕ ਉਨ੍ਹਾਂ ਕੋਲੋਂ...
ਸੈਕਟਰ-15 ਪੰਚਕੂਲਾ ਦੀ ਮਾਰਕੀਟ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਸਾਲ ਦੀਵਾਲੀ ਮੌਕੇ ਸੈਕਟਰ-15 ਦੀ ਮਾਰਕੀਟ ਵਿੱਚ ਸੈਂਕੜੇ ਰੇਹੜੀ-ਫੜ੍ਹੀ ਵਾਲੇ ਆ ਜਾਂਦੇ ਜਿਸ ਕਾਰਨ ਦੁਕਾਨਦਾਰਾਂ ਨੂੰ ਘਾਟਾ ਪੈਂਦਾ ਕਿਉਂਕਿ ਸਾਰੀਆਂ ਚੀਜ਼ਾਂ ਲੋਕ ਉਨ੍ਹਾਂ ਕੋਲੋਂ ਖ਼ਰੀਦ ਲੈਂਦੇ ਹਨ। ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਸ਼ਰਮਾ ਨੇ ਕਿਹਾ ਕਿ ਸੈਕਟਰ-15 ਦੇ ਸ਼ੋਅਰੂਮਾਂ ਦੇ ਮਾਲਕ ਤੇ ਪੱਕੇ ਬੂਥਾਂ ਵਾਲੇ ਹਰ ਸਾਲ ਸਰਕਾਰ ਕੋਲ ਟੈਕਸ ਭਰਦੇ ਹਨ ਅਤੇ ਉਨ੍ਹਾਂ ਨੇ ਕਾਫੀ ਮਹਿੰਗੇ ਬੂਥ ਅਤੇ ਵੱਡੇ-ਵੱਡੇ ਸ਼ੋਆਰੂਮ ਲਏ ਹਨ। ਹੁੱਡਾ ਨੇ ਉੱਚੀਆਂ ਬੋਲੀਆਂ ਰਾਹੀ ਆਪਣੇ ਸ਼ੋਅਰੂਮ ਤਾਂ ਵੇਚ ਦਿੱਤੇ ਪਰ ਜਦੋਂ ਦੀਵਾਲੀ ਦਾ ਸੀਜ਼ਨ ਹੁੰਦਾ ਹੈ ਤਾਂ ਰੇਹੜੀ-ਫੜ੍ਹੀ ਵਾਲੇ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਸਾਰੀਆਂ ਮਾਰਕੀਟਾਂ ਦੇ ਬਰਾਂਡੇ ਅਤੇ ਪਾਰਕਿੰਗ ਘੇਰ ਲੈਂਦੇ ਹਨ। ਇਨ੍ਹਾਂ ਕਾਰਨ ਦੁਕਾਨਦਾਰਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਰੇਹੜੀ-ਫੜ੍ਹੀ ਵਾਲਿਆਂ ਨੂੰ ਦੀਵਾਲੀ ਮੌਕੇ ਮਾਰਕੀਟ ਦੇ ਵਰਾਂਡੇ ਜਾਂ ਪਾਰਕਿੰਗ ਵਿੱਚ ਬੈਠਣ ਲਈ ਇਜਾਜ਼ਤ ਨਾ ਦੇਵੇ ਅਤੇ ਇਹਨਾਂ ਲਈ ਖਾਲੀ ਗਰਾਊਂਡ ਵਿੱਚ ਜ਼ੋਨ ਬਣਾ ਕੇ ਥਾਂ ਮੁਹੱਈਆ ਕਰਵਾਈ ਜਾਵੇ।