ਪੰਚਕੂਲਾ: ਮੀਂਹ ਕਾਰਨ ਕਈ ਸੜਕਾਂ ਟੁੱਟੀਆਂ
ਸ਼ਹਿਰ ਵਿੱਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਸ਼ਹਿਰ ’ਚ ਜਨ-ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ, ਉੱਥੇ ਹੀ ਮਾਰਕੀਟਾਂ ਵਿੱਚ ਲੱਗਣ ਵਾਲੀਆਂ ਰੇਹੜੀ ਫੜ੍ਹੀ ਵਾਲਿਆਂ ਨੂੰ ਵੀ ਘਰ ਬਿਠਾ ਦਿੱਤਾ ਹੈ। ਸ਼ਹਿਰੀ ਖੇਤਰ ਨਾਲੋਂ ਪੰਚਕੂਲਾ ਜ਼ਿਲ੍ਹੇ ਦੇ...
Advertisement
ਸ਼ਹਿਰ ਵਿੱਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਸ਼ਹਿਰ ’ਚ ਜਨ-ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ, ਉੱਥੇ ਹੀ ਮਾਰਕੀਟਾਂ ਵਿੱਚ ਲੱਗਣ ਵਾਲੀਆਂ ਰੇਹੜੀ ਫੜ੍ਹੀ ਵਾਲਿਆਂ ਨੂੰ ਵੀ ਘਰ ਬਿਠਾ ਦਿੱਤਾ ਹੈ। ਸ਼ਹਿਰੀ ਖੇਤਰ ਨਾਲੋਂ ਪੰਚਕੂਲਾ ਜ਼ਿਲ੍ਹੇ ਦੇ ਵਧੇਰੇ ਕਸਬਿਆਂ ਦੀਆਂ ਸੜਕਾਂ ਮੀਂਹ ਕਾਰਨ ਟੁੱਟ ਗਈਆਂ ਹਨ। ਪਿੰਜੌਰ-ਕਾਲਕਾ ਰੋਡ ਜਰਜਰ ਹੋ ਗਈ ਹੈ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਵਾਲਾ ਵਿੱਚ ਨਰਾਇਣਗੜ੍ਹ ਰੋਡ ਉੱਤੇ ਦੁਕਾਨਾਂ ਵਿੱਚ ਬਰਸਾਤੀ ਪਾਣੀ ਭਰ ਗਿਆ ਜਿਸ ਕਾਰਨ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਕੁਸ਼ੱਲਿਆ ਨਦੀ ਦਾ ਪਾਣੀ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਜਿਸ ਦੇ ਫਾਟਕ ਵਾਰ-ਵਾਰ ਖੋਲ੍ਹੇ ਜਾ ਰਹੇ ਹਨ। ਸ਼ਹਿਰ ਵਿੱਚ ਵੀ ਕਈ ਚੌਕਾਂ ਦੀਆਂ ਸੜਕਾਂ ਵੀ ਟੁੱਟ ਗਈਆਂ ਹਨ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Advertisement
Advertisement
×