ਪੰਚਾਇਤ ਚੋਣਾਂ: ਪਿੰਡ ਭੱਟਮਾਜਰਾ ਦੇ ਵਾਰਡ ਤਿੰਨ ਦਾ ਚੋਣ ਨਤੀਜਾ ਪਲਟਿਆ
ਨਿੱਜੀ ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 14 ਮਈ ਚੋਣ ਟ੍ਰਿਬਿਊਨਲ-ਕਮ-ਉਪ ਮੰਡਲ ਮਜਿਸਟਰੇਟ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਪਿੰਡ ਭੱਟਮਾਜਰਾ ਵਿੱਚ ਅਕਤੂਬਰ 2024 ਨੂੰ ਹੋਈ ਪੰਚਾਇਤ ਚੋਣ ’ਚ ਵਾਰਡ 3 ਦਾ ਨਤੀਜਾ ਪਲਟ ਦਿੱਤਾ ਹੈ। ਐਡਵੋਕਟ ਹਰਦੇਵ ਸਿੰਘ ਰਾਏ ਨੇ ਦੱਸਿਆ ਕਿ...
Advertisement
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 14 ਮਈ
Advertisement
ਚੋਣ ਟ੍ਰਿਬਿਊਨਲ-ਕਮ-ਉਪ ਮੰਡਲ ਮਜਿਸਟਰੇਟ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਪਿੰਡ ਭੱਟਮਾਜਰਾ ਵਿੱਚ ਅਕਤੂਬਰ 2024 ਨੂੰ ਹੋਈ ਪੰਚਾਇਤ ਚੋਣ ’ਚ ਵਾਰਡ 3 ਦਾ ਨਤੀਜਾ ਪਲਟ ਦਿੱਤਾ ਹੈ। ਐਡਵੋਕਟ ਹਰਦੇਵ ਸਿੰਘ ਰਾਏ ਨੇ ਦੱਸਿਆ ਕਿ 15 ਅਕਤੂਬਰ 2024 ਨੂੰ ਇੱਥੋਂ ਸੀਮਾ ਰਾਣੀ ਨੂੰ ਪੰਚ ਐਲਾਨਿਆ ਗਿਆ ਸੀ। ਨਤੀਜੇ ਅਨੁਸਾਰ ਉਸ ਦਿਨ ਕੁਲ 83 ਵੋਟਾਂ ਪੋਲ ਹੋਈਆਂ ਸਨ ਜਿਸ ਵਿੱਚੋਂ ਸੀਮਾ ਰਾਣੀ ਨੂੰ 41, ਮਨੀਸ਼ਾ ਪ੍ਰਾਸ਼ਰ ਨੂੰ 32 ਅਤੇ ਗੁਰਦੀਪ ਕੌਰ ਨੂੰ 8 ਵੋਟਾਂ ਪਈਆਂ ਸਨ ਜਦੋਂਕਿ 2 ਵੋਟਾਂ ਰੱਦ ਹੋਈਆਂ ਸਨ। ਇਸ ਫੈਸਲੇ ਖ਼ਿਲਾਫ ਮਨੀਸ਼ਾ ਪ੍ਰਾਸ਼ਰ ਵੱਲੋਂ ਕੀਤੀ ਅਪੀਲ ’ਤੇ ਦੁਬਾਰਾ ਹੋਈ ਗਿਣਤੀ ਵਿੱਚ ਮਨੀਸ਼ਾ ਨੂੰ 32, ਸੀਮਾ ਨੂੰ 30 ਅਤੇ ਗੁਰਦੀਪ ਕੌਰ ਨੂੰ 8 ਵੋਟਾਂ ਪਈਆਂ ਐਲਾਨੀਆਂ ਗਈਆਂ ਜਦੋਂਕਿ 13 ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ।
Advertisement
×