DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਥੇਬੰਦੀਆਂ ਨੇ ਸੜਕਾਂ ਦੀ ਮੁਰੰਮਤ ਮੰਗ

ਵਿਕਾਸ ਮੰਚ ਤੇ ਕਿਸਾਨ ਆਗੂਆਂ ਨੇ ਐੱਸ ਡੀ ਐੱਮ ਨੂੰ ਦਿੱਤਾ ਮੰਗ ਪੱਤਰ

  • fb
  • twitter
  • whatsapp
  • whatsapp
featured-img featured-img
ਐੱਸ ਡੀ ਐੱਮ ਨੂੰ ਮੰਗ ਪੱਤਰ ਦਿੰਦੇ ਹੋਏ ਵਿਕਾਸ ਮੰਚ ਤੇ ਕਿਸਾਨ ਜਥੇਬੰਦੀ ਦੇ ਮੈਂਬਰ।
Advertisement
ਜਨ ਹਿੱਤ ਵਿਕਾਸ ਮੰਚ ਖਰੜ ਅਤੇ ਕਿਸਾਨ ਜਥੇਬੰਦੀਆਂ ਦਾ ਸਾਂਝਾ 17 ਮੈਂਬਰੀ ਵਫਦ ਰਣਜੀਤ ਸਿੰਘ ਹੰਸ ਦੀ ਅਗਵਾਈ ਵਿੱਚ ਐੱਸ ਡੀ ਐੱਮ ਖਰੜ ਦਿਵਿਆ ਪੀ ਨੂੰ ਮਿਲਿਆ। ਵਫ਼ਦ ਵਿੱਚ ਬਿਰਜ ਮੋਹਨ ਸ਼ਰਮਾ ਜਰਨਲ ਸਕੱਤਰ, ਪਰਮਦੀਪ ਸਿੰਘ ਬੈਦਵਾਨ, ਕਿਸਾਨ ਯੂਨੀਅਨ ਰਾਜੇਵਾਲ, ਜਸਪਾਲ ਸਿੰਘ ਨਿਆਮੀਆ, ਕਿਸਾਨ ਯੂਨੀਅਨ ਲੱਖੋਵਾਲ, ਮੈਡਮ ਰਜਿੰਦਰ ਕੌਰ, ਮਾਸਟਰ ਕਰਨੈਲ ਸਿੰਘ, ਬਲੇਸ ਕੁਮਾਰ, ਜੋਗਿੰਦਰ ਸਿੰਘ, ਅਮਨਦੀਪ ਸਿੰਘ, ਜਸਵੀਰ ਸਿੰਘ, ਰਜਿੰਦਰ ਸਿੰਘ ਸੋਹਲ ਅਤੇ ਹਰਜੀਤ ਸਿੰਘ ਸ਼ਾਮਲ ਸਨ।

ਵਫਦ ਨੇ ਐੱਸ ਡੀ ਐੱਮ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲਾਂ ਫਤਹਿਗੜ੍ਹ ਸਾਹਿਬ ਨੂੰ ਜੋੜਦੀਆਂ ਸੜਕਾਂ ਦੀ ਮੁਰੰਮਤ ਦੀ ਮੰਗ ਕਰ ਰਹੇ ਹਨ ਕਿਉਂਕਿ ਖਰੜ ਤੋਂ ਰੰਧਾਵਾ ਰੋਡ ਗੜਾਂਗਾ ਤੱਕ, ਖਰੜ ਤੋਂ ਵਾਇਆ ਖੇੜੀ ਚੌਂਕ ਵਾਲੀ ਸੜਕ ਅਤੇ ਬਜੇਹੜੀ ਤੋਂ ਸਕਰੂਲਾਂਪੁਰ, ਬੀਬੀਪੁਰ, ਬੱਤਾ ਤੇ ਸਿੱਲ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਸਾਰੀਆਂ ਸੜਕਾਂ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਜਲਦੀ ਤੋਂ ਜਲਦੀ ਰਿਪੇਅਰ ਨਾ ਕੀਤੀਆਂ ਗਈਆਂ ਤਾਂ 18 ਦਸੰਬਰ ਨੂੰ ਰੰਧਾਵਾ ਰੋਡ ਦੇ ਸਾਹਮਣੇ ਭੁਰੂ ਚੌਕ ਕੋਲ ਪ੍ਰਦਰਸ਼ਨ ਕੀਤਾ ਜਾਵੇਗਾ।

Advertisement

Advertisement

Advertisement
×