DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਗਦਾਨ ਦਿਵਸ: ਪੀਜੀਆਈ ਨੇ ਸਰਵੋਤਮ ਰੋਟੋ ਪੁਰਸਕਾਰ ਜਿੱਤਿਆ

ਸਰਵੋਤਮ ਬੀਐੱਸਡੀ (ਬ੍ਰੇਨ ਸਟੈਮ ਡੈਥ ਸਰਟੀਫਿਕੇਸ਼ਨ) ਟੀਮ ਦਾ ਸਨਮਾਨ
  • fb
  • twitter
  • whatsapp
  • whatsapp
featured-img featured-img
ਪੁਰਸਕਾਰ ਹਾਸਲ ਕਰਦੇ ਹੋਏ ਪ੍ਰੋ. ਵਿਵੇਕ ਲਾਲ ਅਤੇ ਹੋਰ।
Advertisement

ਅੰਗ ਦਾਨ ’ਚ ਪੀਜੀਆਈਐਮਈਆਰ ਚੰਡੀਗੜ੍ਹ ਨੇ ਲਗਾਤਾਰ ਦੂਜੇ ਸਾਲ ਵੱਕਾਰੀ ‘ਸਰਬੋਤਮ ਰੋਟੋ ਪੁਰਸਕਾਰ’ ਜਿੱਤਿਆ ਹੈ। ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਨੋਟੋ) ਦੀ ਅਗਵਾਈ ਹੇਠ 15ਵੇਂ ਭਾਰਤੀ ਅੰਗ ਦਾਨ ਦਿਵਸ ਸਮਾਰੋਹ ਦੌਰਾਨ ਇਹ ਪੁਰਸਕਾਰ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਦੀ ਅਗਵਾਈ ਹੇਠਲੇ ਵਫਦ ਨੂੰ ਸੌਂਪਿਆ ਗਿਆ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਫਦ ਵਿੱਚ ਪੰਕਜ ਰਾਏ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਪ੍ਰੋ. (ਡਾ.) ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ ਅਤੇ ਨੋਡਲ ਅਫਸਰ ਰੋਟੋ ਅਤੇ ਸਰਯੂ ਡੀ. ਮਦਰਾ ਸਲਾਹਕਾਰ (ਮੀਡੀਆ) ਸ਼ਾਮਲ ਸਨ। ਪੀਜੀਆਈ-ਐਮਈਆਰ ਚੰਡੀਗੜ੍ਹ ਨੂੰ ‘ਬੈਸਟ ਬ੍ਰੇਨ ਸਟੈਮ ਡੈਥ’ ਘੋਸ਼ਣਾ ਟੀਮ ਲਈ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ। ਇਹ ਪੁਰਸਕਾਰ ਪ੍ਰੋ. ਵਿਵੇਕ ਲਾਲ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਟੀਮ ਨੇ ਪ੍ਰਾਪਤ ਕੀਤਾ, ਜਿਸ ਵਿੱਚ ਪ੍ਰੋ. ਵਿਪਿਨ ਕੌਸ਼ਲ, ਪ੍ਰੋ. ਕਾਜਲ ਜੈਨ, ਪ੍ਰੋ. ਆਸ਼ੀਸ਼ ਸ਼ਰਮਾ, ਪ੍ਰੋ. ਰਾਜੇਸ਼ ਛਾਬੜਾ, ਡਾ. ਰਾਜੀਵ ਚੌਹਾਨ, ਡਾ. ਹੇਮੰਤ ਭਗਤ, ਅਤੇ ਡਾ. ਸ਼ੈਂਕੀ ਸਿੰਘ ਸ਼ਾਮਲ ਸਨ।

Advertisement
Advertisement
×