DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਔਰਤਾਂ ਦੇ ਰਾਮਲੀਲਾ ’ਚ ਦੇਵਤਿਆਂ ਦੇ ਕਿਰਦਾਰ ਨਿਭਾਉਣ ਦਾ ਵਿਰੋਧ

ਹਿੰਦੂ ਜਥੇਬੰਦੀਅਾਂ ਨੇ ਰੋਸ ਪ੍ਰਗਟਾਇਅਾ; ਪਟਿਆਲਾ ਚੌਕ ਵਿੱਚ ਕੀਤੀ ਨਾਅਰੇਬਾਜ਼ੀ; ਔਰਤਾਂ ਰਾਮਲੀਲਾ ਕਰਨ ’ਤੇ ਕਾਇਮ
  • fb
  • twitter
  • whatsapp
  • whatsapp
featured-img featured-img
ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ। -ਫੋੋਟੋ: ਰੂਬਲ
Advertisement

ਢਕੋਲੀ ਦੀ ਰਹਿਮਤ ਹੋਮਜ਼ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਰਾਮਲੀਲਾ ਦੀ ਰਿਹਰਸਲ ਕਰ ਰਹੀਆਂ ਔਰਤਾਂ ਨੂੰ ਹਿੰਦੂ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਹਿੰਦੂ ਜਥੇਬੰਦੀਆਂ ਨੇ ਔਰਤਾਂ ਨੂੰ ਰਾਮਲੀਲਾ ਰਾਮ ਲੀਲਾ ਨਾ ਖੇਡਣ ਲਈ ਕਿਹਾ ਪਰ ਇਸਦੇ ਬਾਵਜੂਦ ਉਕਤ ਸੁਸਾਇਟੀ ਵਿੱਚ ਔਰਤਾਂ ਵੱਲੋਂ ਰਾਮਲੀਲਾ ਦੀ ਰਿਹਰਸਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਰਾਮਲੀਲਾ ਵਿੱਚ ਭਗਵਾਨ ਸ੍ਰੀਰਾਮ, ਲਛਮਣ, ਹਨੂਮਾਨ ਅਤੇ ਪਰਸ਼ੂਰਾਮ ਵਰਗੇ ਪੁਰਸ਼ ਕਿਰਦਾਰ ਔਰਤਾਂ ਨਹੀਂ ਨਿਭਾ ਸਕਦੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਔਰਤਾਂ ਦੇ ਰਾਮਲੀਲਾ ਖੇਡਣ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਉਹ ਉਕਤ ਚਾਰ ਕਿਰਦਾਰ ਪੁਰਸ਼ਾਂ ਤੋਂ ਕਰਵਾਉਣ।

ਉਨ੍ਹਾਂ ਕਿਹਾ ਕਿ ਜੇ ਔਰਤਾਂ ਇਹ ਕਿਰਦਾਰ ਨਿਭਾਉਣਗੀਆਂ ਤਾਂ ਇਹ ਹਿੰਦੂ ਧਰਮ ਦਾ ਅਪਮਾਨ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਕਿਸੇ ਕੀਮਤ ’ਤੇ ਵੀ ਔਰਤਾਂ ਦੀ ਰਾਮਲੀਲਾ ਨਹੀਂ ਹੋਣ ਦੇਣਗੇ ਚਾਹੇ ਇਸ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਕਿਉਂ ਨਾ ਜਾਣਾ ਪਏ। ਵਿਰੋਧ ਕਰਨ ਵਾਲਿਆਂ ਵਿੱਚ ਚੰਡੀਗੜ੍ਹ ਰਾਮਲੀਲਾ ਕਲੱਬਾਂ ਦੇ ਪ੍ਰਧਾਨ ਰੋਹਿਤ ਸ਼ਰਮਾ, ਵਿਜੈ ਦੱਤਾ, ਲਲਿਤ ਗੋਇਲ, ਨਰਿੰਦਰ ਗੋਇਲ ਅਤੇ ਹਿਮਾਂਸ਼ੂ ਨੇ ਕਿਹਾ ਕਿ ਉਹ ਰਾਮਲੀਲਾ ਨਹੀਂ ਸਗੋਂ ਪੁਰਸ਼ ਦੇਵਤਿਆਂ ਦਾ ਕਿਰਦਾਰ ਔਰਤਾਂ ਦੇ ਨਿਭਾਉਣ ਦਾ ਵਿਰੋਧ ਕਰ ਰਹੇ ਹਨ। ਇਸ ਨੂੰ ਲੈ ਕੇ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਪਟਿਆਲਾ ਚੌਕ ਵਿੱਚ ਪ੍ਰਦਰਸ਼ਨ ਕੀਤਾ। ਥਾਣਾ ਮੁਖੀ ਜ਼ੀਰਕਪੁਰ ਸਤਿੰਦਰ ਸਿੰਘ ਅਤੇ ਥਾਣਾ ਮੁਖੀ ਢਕੋਲੀ ਸਿਮਰਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੁਜ਼ਹਰਾਕਾਰੀਆਂ ਨੂੰ ਸ਼ਾਂਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਮਲੀਲਾ ਬੰਦ ਨਾ ਹੋਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।

Advertisement

ਜੇ ਸੀਤਾ ਦਾ ਕਿਰਦਾਰ ਪੁਰਸ਼ ਨਿਭਾ ਸਕਦੇ ਹਨ ਤਾਂ ਰਾਮ ਦਾ ਕਿਰਦਾਰ ਔਰਤਾਂ ਕਿਉਂ ਨਹੀਂ:  ਏਕਤਾ ਨਾਗਪਾਲ

ਔਰਤਾਂ ਦੀ ਰਾਮਲੀਲਾ ਦੀ ਅਗਵਾਈ ਕਰ ਰਹੀ ਭਾਜਪਾ ਆਗੂ ਏਕਤਾ ਨਾਗਪਾਲ ਨੇ ਕਿਹਾ ਕਿ ਉਹ ਬੀਤੇ ਕੁਝ ਸਾਲਾ ਤੋਂ ਰਾਮਲੀਲਾ ਕਰ ਲੋਕਾਂ ਨੂੰ ਚੰਗੇ ਪਾਸੇ ਜੋੜ ਰਹੀਆਂ ਹਨ ਜਿਸ ਵਿੱਚ ਉਹ ਕੁਝ ਵੀ ਗਲਤ ਨਹੀਂ ਕਰ ਰਹੀਆਂ। ਉਨ੍ਹਾਂ ਨੇ ਕਿਹਾ ਕਿ ਉਹ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਪੱਕਾ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਜੇ ਸੀਤਾ ਮਾਤਾ ਸਣੇ ਹੋਰਨਾਂ ਮਹਿਲਾ ਕਿਰਦਾਰ ਪੁਰਸ਼ ਨਿਭਾ ਸਕਦੇ ਹਨ ਤਾਂ ਉਹ ਕਿਉਂ ਪੁਰਸ਼ ਦੇਵਤਿਆਂ ਦੇ ਕਿਰਦਾਰ ਕਿਉਂ ਨਹੀਂ ਨਿਭਾ ਸਕਦੀਆਂ

Advertisement
×