ਵਿਕਾਸ ਖਰਚਿਆਂ ਵਿੱਚ ਵਾਧੇ ਦਾ ਵਿਰੋਧ
ਖਰੜ, ਮੁਹਾਲੀ ਤੇ ਨੇੜਲੇ ਖੇਤਰਾਂ ਦੇ ਰੀਅਲ ਅਸਟੇਟ ਡਿਵੈਲਪਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਾਹਰੀ ਅਤੇ ਅੰਦਰੂਨੀ ਵਿਕਾਸ ਖ਼ਰਚਿਆਂ (ਈ ਡੀ ਸੀ/ਆਈ ਡੀ ਸੀ) ਵਿੱਚ ਹਾਲ ਹੀ ਵਿੱਚ ਕੀਤਾ ਗਿਆ 300-400 ਫ਼ੀਸਦੀ ਵਾਧਾ ਸੈਕਟਰ ਨੂੰ ਕਮਜ਼ੋਰ ਕਰ ਦੇਵੇਗਾ। ਇਸ ਸਬੰਧੀ...
ਖਰੜ, ਮੁਹਾਲੀ ਤੇ ਨੇੜਲੇ ਖੇਤਰਾਂ ਦੇ ਰੀਅਲ ਅਸਟੇਟ ਡਿਵੈਲਪਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਾਹਰੀ ਅਤੇ ਅੰਦਰੂਨੀ ਵਿਕਾਸ ਖ਼ਰਚਿਆਂ (ਈ ਡੀ ਸੀ/ਆਈ ਡੀ ਸੀ) ਵਿੱਚ ਹਾਲ ਹੀ ਵਿੱਚ ਕੀਤਾ ਗਿਆ 300-400 ਫ਼ੀਸਦੀ ਵਾਧਾ ਸੈਕਟਰ ਨੂੰ ਕਮਜ਼ੋਰ ਕਰ ਦੇਵੇਗਾ। ਇਸ ਸਬੰਧੀ ਬਿਲਡਰ ਐਸੋਸੀਏਸ਼ਨ ਖਰੜ ਦੀ ਮੀਟਿੰਗ ਅੰਮ੍ਰਿਤ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ।
ਆਮ ਆਦਮੀ ਧਰਮ ਬਚਾਓ ਮੋਰਚਾ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਨੀਤੀਗਤ ਪ੍ਰਭਾਵਾਂ ’ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੈਂਬਰਾਂ ਨੇ ਕਿਹਾ ਕਿ ਇੱਟਾਂ ’ਤੇ ਜੀ ਐੱਸ ਟੀ ਵਿੱਚ ਹਾਲ ਹੀ ਵਿੱਚ ਵਾਧੇ, ਰੇਤ ਅਤੇ ਬਜਰੀ ਦੀਆਂ ਵਧਦੀਆਂ ਦਰਾਂ ਸਣੇ ਮਹਿੰਗੀ ਜ਼ਮੀਨ ਦੀ ਲਾਗਤ ਨਾਲ ਨਵੇਂ ਪ੍ਰਾਜੈਕਟਾਂ ਨੂੰ ਕਾਇਮ ਰੱਖਣਾ ਅਸੰਭਵ ਹੋ ਗਿਆ ਹੈ।
ਐਸੋਸੀਏਸਨ ਦੇ ਮੈਂਬਰਾਂ ਨੇ ਕਿਹਾ ਕਿ ਸੰਕਟ ਹੁਣ ਮੁਨਾਫ਼ੇ ਬਾਰੇ ਨਹੀਂ ਸਗੋਂ ਬਚਾਅ ਬਾਰੇ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਮੰਦੀ ਸਰਕਾਰੀ ਮਾਲੀਆ, ਰਿਹਾਇਸ਼ੀ ਸਪਲਾਈ ਅਤੇ ਉਸਾਰੀ ਅਤੇ ਸਹਾਇਕ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਕਰੇਗੀ।

