ਬੱਸ ਤੇ ਬੋਲੈਰੋ ਦੀ ਟੱਕਰ ਵਿੱਚ ਇੱਕ ਹਲਾਕ
ਸੰਜੀਵ ਤੇਜਪਾਲ ਮੋਰਿੰਡਾ, 13 ਜੂਨ ਮੋਰਿੰਡਾ ਦੇ ਸ੍ਰੀ ਚਮਕੌਰ ਸਾਹਿਬ ਚੌਕ ਨੇੜੇ ਇੱਕ ਪਨਬੱਸ ਦੀ ਬੱਸ ਅਤੇ ਸਬਜ਼ੀ ਵਾਲੀ ਬੋਲੈਰੋ ਪਿਕਅੱਪ ਨਾਲ ਸਿੱਧੀ ਟੱਕਰ ਵਿੱਚ 25 ਸਾਲਾ ਬਲੈਰੋ ਚਾਲਕ ਦੀ ਮੌਤ ਹੋ ਗਈ ਜਦਕਿ ਉਸ ਦੇ ਨਾਲ ਬੈਠਾ ਵਪਾਰੀ ਜ਼ਖ਼ਮੀ...
Advertisement
ਸੰਜੀਵ ਤੇਜਪਾਲ
ਮੋਰਿੰਡਾ, 13 ਜੂਨ
Advertisement
ਮੋਰਿੰਡਾ ਦੇ ਸ੍ਰੀ ਚਮਕੌਰ ਸਾਹਿਬ ਚੌਕ ਨੇੜੇ ਇੱਕ ਪਨਬੱਸ ਦੀ ਬੱਸ ਅਤੇ ਸਬਜ਼ੀ ਵਾਲੀ ਬੋਲੈਰੋ ਪਿਕਅੱਪ ਨਾਲ ਸਿੱਧੀ ਟੱਕਰ ਵਿੱਚ 25 ਸਾਲਾ ਬਲੈਰੋ ਚਾਲਕ ਦੀ ਮੌਤ ਹੋ ਗਈ ਜਦਕਿ ਉਸ ਦੇ ਨਾਲ ਬੈਠਾ ਵਪਾਰੀ ਜ਼ਖ਼ਮੀ ਹੋ ਗਿਆ। ਪੁਲੀਸ ਥਾਣਾ ਸਿਟੀ ਮੋਰਿੰਡਾ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ੍ਰੀ ਚਮਕੌਰ ਸਾਹਿਬ ਚੌਕ ਦੇ ਨੇੜੇ ਚੰਡੀਗੜ੍ਹ ਤੋਂ ਮੋਗਾ ਜਾ ਰਹੀ ਪਨਬਸ ਦੀ ਜਗਰਾਉਂ ਡਿੱਪੂ ਦੀ ਬੱਸ ਅਤੇ ਕੈਥਲ ਤੋਂ ਸੁੰਦਰ ਨਗਰ (ਹਿਮਾਚਲ) ਜਾ ਰਹੀ ਪਿਕਅੱਪ ਦਰਮਿਆਨ ਹੋਇਆ। ਇਸ ਸਬੰਧੀ ਮਾਮਲੇ ਦੇ ਆਈਓ ਏਐਸਆਈ ਸ਼ਾਮ ਲਾਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬੋਲੈਰੋ ਪਿਕਅਪ ਚਾਲਕ ਰਾਹੁਲ (25) ਵਾਸੀ ਕੈਥਲ ਦੀ ਮੌਤ ਹੋ ਗਈ। ਵਪਾਰੀ ਗੁਰਮੀਤ ਸਿੰਘ ਕੈਥਲ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Advertisement