ਹਾਦਸੇ ’ਚ ਇੱਕ ਹਲਾਕ, ਦੂਜਾ ਜ਼ਖਮੀ
ਪਿੰਡ ਦੈੜੀ ਨੇੜੇ ਏਅਰਪੋਰਟ ਨੂੰ ਮੁੜਦੀ ਸੜਕ ’ਤੇ ਦੈੜੀ ਆਈ ਟੀ ਚੌਕ ’ਚ ਅੱਜ ਸ਼ਾਮ ਟਿੱਪਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਸੰਜੂ (40) ਤੇ ਉਸ ਦਾ ਸਾਥੀ ਮੂਲ ਰੂਪ...
ਪਿੰਡ ਦੈੜੀ ਨੇੜੇ ਏਅਰਪੋਰਟ ਨੂੰ ਮੁੜਦੀ ਸੜਕ ’ਤੇ ਦੈੜੀ ਆਈ ਟੀ ਚੌਕ ’ਚ ਅੱਜ ਸ਼ਾਮ ਟਿੱਪਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਸੰਜੂ (40) ਤੇ ਉਸ ਦਾ ਸਾਥੀ ਮੂਲ ਰੂਪ ’ਚ ਯੂ ਪੀ ਦੇ ਵਸਨੀਕ ਸਨ ਤੇ ਇਨੀਂ ਦਿਨੀਂ ਮਾਣਕਪੁਰ ਕੱਲਰ ਤੇ ਤੰਗੌਰੀ ’ਚ ਰਹਿੰਦੇ ਸਨ। ਜਾਣਕਾਰੀ ਅਨੁਸਾਰ ਦੋਵੇਂ ਪਰਵਾਸੀ ਮਜ਼ਦੂਰ ਚਾਹ ਦੀ ਦੁਕਾਨ ਲਈ ਮੋਟਰਸਾਈਕਲ ’ਤੇ ਦੁੱਧ ਲੈਣ ਲਈ ਪਿੰਡ ਦੈੜੀ ਵਿਖੇ ਗਏ ਸਨ। ਵਾਪਸੀ ਸਮੇਂ ਉਕਤ ਚੌਕ ’ਚ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਲਪੇਟ ’ਚ ਲੈ ਲਿਆ ਤੇ ਮੋਟਰਸਾਈਕਲ ਚਾਲਕ ਸੰਜੂ ਦੀ ਮੌਕੇ ਤੇ ਮੌਤ ਹੋ ਗਈ। ਸੰਜੂ ਦੋ ਲੜਕੀਆਂ ਤੇ ਇੱਕ ਲੜਕੇ ਦਾ ਪਿਤਾ ਸੀ। ਜ਼ਖ਼ਮੀ ਵਿਅਕਤੀ ਨੂੰ ਪੁਲੀਸ ਨੇ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਮ੍ਰਿਤਕ ਦੇ ਪਤਨੀ, ਬੱਚੇ ਤੇ ਪਰਵਾਸੀ ਮਜ਼ਦੂਰ ਮੌਕੇ ’ਤੇ ਪਹੁੰਚ ਗਏ। ਰਾਹਗੀਰਾਂ ਨੇ ਟਿੱਪਰ ਚਾਲਕ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ। ਰੋਸ ਵਜੋਂ ਸੰਜੂ ਦੀ ਪਤਨੀ, ਬੱਚੇ, ਅਤੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਲਾਉਣ ਕਾਰਨ ਕੁੱਝ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ। ਥਾਣਾ ਆਈ ਟੀ ਸਿਟੀ ਦੇ ਐੱਸ ਐੱਚ ਓ ਇੰਸਪੈਕਟਰ ਅਮਨਦੀਪ ਕੰਬੋਜ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਕਾਬੂ ਕਰ ਲਿਆ ਹੈੈ।
ਸੜਕ ਹਾਦਸੇ ’ਚ ਡਿਲੀਵਰੀ ਬੁਆਏ ਦੀ ਮੌਤ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਡਿਲੀਵਰੀ ਬੁਆਏ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਲਾਉਣ ਵਾਲੇ ਬਿਮਲ ਗਰਗ ਵਾਸੀ ਰਾਇਲ ਐਸਟੇਟ ਵਾਸੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕ੍ਰਿਸ਼ਨਾ, ਸੈਕਟਰ-4 ਪੰਚਕੂਲਾ ਵਾਸੀ ਵਜੋਂ ਹੋਈ ਹੈ, ਜੋ ਜ਼ੋਮੈਟੋ ਅਤੇ ਸਵਿੱਗੀ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਰਣਜੀਤ ਨੇ ਪੁਲੀਸ ਨੂੰ ਦੱਸਿਆ ਕਿ ਕ੍ਰਿਸ਼ਨਾ ਬੁੱਧਵਾਰ ਦੁਪਹਿਰ ਲਗਪਗ 12 ਵਜੇ ਜ਼ੀਰਕਪੁਰ ਵਿੱਚ ਸਾਮਾਨ ਡਿਲੀਵਰ ਕਰਨ ਆਇਆ ਸੀ। ਵਾਪਸੀ ਮੌਕੇ ਮਾਇਆ ਗਾਰਡਨ ਮੈਗਨੀਸ਼ੀਆ ਅੱਗੇ ਡਿਵਾਈਡਰ ਪਾਰ ਕਰਦੇ ਸਮੇਂ ਕਾਰ ਨੇ ਕ੍ਰਿਸ਼ਨਾ ਨੂੰ ਟੱਕਰ ਮਾਰ ਦਿੱਤੀ। ਡੇਰਾਬੱਸੀ ਸਿਵਲ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਹਾਲੇ ਫਰਾਰ ਹੈ।

