ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਘੱਗਰ ਦਰਿਆ ਦਾ ਪੁਰਾਣਾ ਪੁਲ ਮੁੜ ਨੁਕਸਾਨਿਆ

ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਲੱਗਿਆ ਲੰਬਾ ਜਾਮ; ਕਈ ਘੰਟਿਆਂ ਤਕ ਖ਼ੁਆਰ ਹੋਏ ਰਾਹਗੀਰ
ਪੁਲ ਨੁਕਸਾਨੇ ਜਾਣ ਕਾਰਨ ਲੱਗੇ ਜਾਮ ਵਿੱਚ ਫਸੇ ਹੋਏ ਵਾਹਨ। -ਫੋਟੋ: ਰੂਬਲ
Advertisement

ਹਰਜੀਤ ਸਿੰਘ

ਡੇਰਾਬੱਸੀ, 7 ਜੂਨ

Advertisement

ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਪੈਂਦੇ ਪਿੰਡ ਭਾਂਖਰਪੁਰ ’ਚ ਘੱਗਰ ਦਰਿਆ ’ਤੇ ਬਣਿਆ ਪੁਰਾਣਾ ਪੁਲ ਮੁੜ ਨੁਕਸਾਨਿਆ ਗਿਆ ਹੈ। ਪੁਲ ਦਾ ਇਕ ਸਪੈਨ ਧਸ ਗਿਆ ਹੈ ਜਿਸ ਕਾਰਨ ਅੱਜ ਸਵੇਰ ਤੋਂ ਆਵਾਜਾਈ ਪ੍ਰਭਾਵਿਤ ਹੋਈ।

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਵੀ ਇਹ ਪੁਲ ਨੁਕਸਾਨਿਆ ਗਿਆ ਸੀ। ਇਸ ’ਤੇ ਕਾਫ਼ੀ ਪੈਸਾ ਖ਼ਰਚ ਕਰ ਕੇ ਠੀਕ ਕੀਤਾ ਗਿਆ ਸੀ ਪਰ ਹੁਣ ਮੁੜ ਤੋਂ ਪੁਲ ਦਾ ਇਕ ਸਪੈਨ ਨੁਕਸਾਨਿਆ ਗਿਆ ਹੈ। ਉਂਜ ਪੁਲੀਸ ਨੇ ਨੁਕਸਾਨੇ ਹਿੱਸੇ ਨੂੰ ਵਾਹਨਾਂ ਲਈ ਬੰਦ ਕਰ ਦਿੱਤਾ ਹੈ ਜਦੋਂਕਿ ਦੂਜੀ ਲੇਨ ਤੋਂ ਆਵਾਜਾਈ ਜਾਰੀ ਹੈ। ਦੇਰ ਸ਼ਾਮ ਸੜਕ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਵਲੋਂ ਇਸ ਦੀ ਮੁਰਮੰਤ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਮਾਰਗ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਇੱਥੇ ਆਵਾਜਾਈ ਦੀ ਦਿੱਕਤ ਆ ਜਾਂਦੀ ਹੈ। ਦੇਰ ਸ਼ਾਮ ਚੰਡੀਗੜ੍ਹ ਅੰਬਾਲਾ ਸ਼ਾਹਰਾਹ ’ਤੇ ਜਾਮ ਲੱਗਿਆ ਹੋਇਆ ਸੀ। ਇੱਥੇ ਕੁਝ ਮਿੰਟਾਂ ਵਿੱਚ ਹੋਣ ਵਾਲੇ ਸਫ਼ਰ ਲਈ ਰਾਹਗੀਰਾਂ ਨੂੰ ਘੰਟਿਆਂਬੱਧੀ ਜਾਮ ਵਿੱਚ ਫਸੇ ਰਹਿਣਾ ਪਿਆ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਅੰਬਾਲਾ ਸ਼ਾਹਰਾਹ ਨੂੰ ਚਹੁੰ ਮਾਰਗੀ ਕਰਨ ਦੌਰਾਨ ਡੇਰਾਬੱਸੀ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਲਈ ਘੱਗਰ ਦਰਿਆ ’ਤੇ ਨਵਾਂ ਪੁਲ ਉਸਾਰਿਆ ਗਿਆ ਸੀ। ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਨੂੰ ਪੁਰਾਣੇ ਪੁਲ ਤੋਂ ਹੀ ਲੰਘਾਇਆ ਜਾ ਰਿਹਾ ਸੀ। ਇਹ ਪੁਲ ਕਾਫ਼ੀ ਪੁਰਾਣਾ ਹੋ ਗਿਆ ਹੈ ਜਿਸ ਕਾਰਨ ਇਥੋਂ ਹਰ ਵੇਲੇ ਨਿਕਲਣ ਵਾਲੀ ਭਾਰੀ ਆਵਾਜਾਈ ਕਾਰਨ ਇਹ ਪੁਲ ਦੇ ਕਈ ਵਾਰ ਸਪੈਨ ਧਸ ਚੁੱਕੇ ਹਨ ਜਿਸ ਕਾਰਨ ਲੰਬਾਂ ਸਮਾਂ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਰਹੀ ਹੈ।

ਇਸ ਬਾਰੇ ਟਰੈਫਿਕ ਇੰਚਾਰਜ ਹਰਕੇਸ਼ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਨੁਕਸਾਨੇ ਸਪੈਨ ਤੋਂ ਆਵਾਜਾਈ ਬੰਦ ਕਰ ਕੇ ਮਾਮਲਾ ਉੱਚ ਅਧਿਕਾਰੀਆਂ ਅਤੇ ਸੜਕ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਉਨ੍ਹਾਂ ਵੱਲੋਂ ਇਸ ਦੀ ਮੁਰਮੰਤ ਦਾ ਕੰਮ ਚਾਲੂ ਕਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਛੇਤੀ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।

Advertisement