ਪਿੰਡ ਰਾਏਪੁਰ ਕਲਾਂ ਵਿੱਚ ਮੀਟਿੰਗ ਮਗਰੋਂ ਚੰਡੀਗੜ੍ਹ ਪੰਜਾਬੀ ਮੰਚ ਦੇ ਅਹੁਦੇਦਾਰ।
ਪੀ.ਜੀ.ਆਈ. ਚੰਡੀਗੜ੍ਹ ਦੇ ਮਨੋਰੋਗ ਵਿਗਿਆਨ ਵਿਭਾਗ ਵੱਲੋਂ ਐਸੋਸੀਏਸ਼ਨ ਫਾਰ ਰਿਸਰਚ ਐਂਡ ਡਿਵੈਲਪਮੈਂਟ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ (ਨਾਈਨ) ਦੇ ਸਹਿਯੋਗ ਨਾਲ ਮਾਨਸਿਕ ਸਿਹਤ ਦਿਵਸ ਦੇ ਸਬੰਧੀ ਵਾਕਥੌਨ ਕਰਵਾਈ ਗਈ। ਕੈਰੋਂ ਬਲਾਕ ਤੋਂ ਸ਼ੁਰੂ ਹੋ ਕੇ ਸੁਖਨਾ ਝੀਲ ਤੱਕ ਕੱਢੀ...
ਪੀ.ਜੀ.ਆਈ. ਚੰਡੀਗੜ੍ਹ ਦੇ ਮਨੋਰੋਗ ਵਿਗਿਆਨ ਵਿਭਾਗ ਵੱਲੋਂ ਐਸੋਸੀਏਸ਼ਨ ਫਾਰ ਰਿਸਰਚ ਐਂਡ ਡਿਵੈਲਪਮੈਂਟ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ (ਨਾਈਨ) ਦੇ ਸਹਿਯੋਗ ਨਾਲ ਮਾਨਸਿਕ ਸਿਹਤ ਦਿਵਸ ਦੇ ਸਬੰਧੀ ਵਾਕਥੌਨ ਕਰਵਾਈ ਗਈ। ਕੈਰੋਂ ਬਲਾਕ ਤੋਂ ਸ਼ੁਰੂ ਹੋ ਕੇ ਸੁਖਨਾ ਝੀਲ ਤੱਕ ਕੱਢੀ ਗਈ ਇਸ ਵਾਕਥੌਨ ਨੂੰ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵਾਕਥੌਨ ਵਿੱਚ ਸੀਨੀਅਰ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਰੈਜ਼ੀਡੈਂਟ ਡਾਕਟਰਾਂ, ਨਰਸਿੰਗ ਵਿਦਿਆਰਥੀਆਂ ਅਤੇ ਹੋਰ ਸਟਾਫ਼ ਸਣੇ 400 ਤੋਂ ਵੱਧ ਭਾਗੀਦਾਰਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਮਨੋਵਿਗਿਆਨ ਵਿਭਾਗ ਦੇ ਕਾਰਜਕਾਰੀ ਮੁਖੀ ਪ੍ਰੋ. ਸ਼ੁਭੋ ਚੱਕਰਵਰਤੀ ਵੀ ਆਪਣੇ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਦੇ ਨਾਲ ਸ਼ਾਮਲ ਹੋਏ। ਸੰਸਥਾਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਦਾ ਗਲੋਬਲ ਥੀਮ ‘ਸੇਵਾਵਾਂ ਤੱਕ ਪਹੁੰਚ : ਆਫ਼ਤਾਂ ਅਤੇ ਐਮਰਜੈਂਸੀ ਵਿੱਚ ਮਾਨਸਿਕ ਸਿਹਤ’ ਹੈ ਜੋ ਕਿ ਇਹ ਯਕੀਨੀ ਬਣਾਉਣ ਦੀ ਮਹੱਤਵਪੂਰਨ ਜ਼ਰੂਰਤ ’ਤੇ ਜ਼ੋਰ ਦਿੰਦਾ ਹੈ ਕਿ ਵਿਅਕਤੀ ਸੰਕਟ, ਟਕਰਾਅ ਅਤੇ ਵਿਸ਼ਵ-ਵਿਆਪੀ ਅਸਥਿਰਤਾ ਦੇ ਸਮੇਂ ਦੌਰਾਨ ਆਪਣੀ ਮਾਨਸਿਕ ਸਿਹਤ ਦੀ ਰੱਖਿਆ ਅਤੇ ਸੰਭਾਲ ਕਰਨ ਦੇ ਯੋਗ ਹੋਣ। ਇਸ ਪਹਿਲ ਦਾ ਉਦੇਸ਼ ਆਫ਼ਤਾਂ ਅਤੇ ਐਮਰਜੈਂਸੀ ਦੌਰਾਨ ਦਰਪੇਸ਼ ਮਾਨਸਿਕ ਸਿਹਤ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਮੱਦਦ ਲਈ ਉਪਲਬਧ ਤਰੀਕਿਆਂ ਨੂੰ ਦਰਸਾਉਣਾ ਸੀ, ਜਿਸ ਵਿੱਚ ਟੈਲੀਮਾਨਸ, ਭਾਰਤ ਦੀ ਰਾਸ਼ਟਰੀ ਟੈਲੀ-ਮਾਨਸਿਕ ਸਿਹਤ ਹੈਲਪਲਾਈਨ ਸ਼ਾਮਲ ਹੈ।
ਇਸ ਸਮਾਗਮ ਵਿੱਚ ਪੀ.ਜੀ.ਆਈ.ਐੱਮ.ਈ.ਆਰ. ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਅਤੇ ਪੀਡੀਆਟ੍ਰਿਕ ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਮੁਖੀ ਪ੍ਰੋ. ਸਾਧਨਾ ਲਾਲ ਨੇ ਵੀ ਸ਼ਿਰਕਤ ਕੀਤੀ। ਡਾ. ਪ੍ਰਕ੍ਰਿਤੀ ਜੋਸ਼ੀ ਅਤੇ ਡਾ. ਪੁਨੀਤ ਕੁੰਤਲ ਦੀ ਅਗਵਾਈ ਵਾਲੀ ਏ.ਆਰ.ਡੀ. ਟੀਮ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ‘ਨਾਈਨ’ ਦੇ ਵਿਦਿਆਰਥੀਆਂ ਨੇ ਸੁਖਨਾ ਝੀਲ ’ਤੇ ਇੱਕ ਥੀਮੈਟਿਕ ਸਕਿੱਟ ਪੇਸ਼ ਕੀਤੀ। ਪ੍ਰੋ. ਵਿਵੇਕ ਲਾਲ ਨੇ ਸਰੀਰਕ ਅਤੇ ਮਾਨਸਿਕ ਸਿਹਤ ਵਿਚਕਾਰ ਮਹੱਤਵਪੂਰਨ ਸਬੰਧ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ ਦੀ ਸ਼ਲਾਘਾ ਕੀਤੀ।