0001 ਨੰਬਰ 22.58 ਲੱਖ ਰੁਪਏ ’ਚ ਵਿਕਿਆ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਫੈਂਸੀ ਨੰਬਰ ਰੱਖਣ ਦੇ ਸ਼ੌਕੀ ਹਨ। ਉਨ੍ਹਾਂ ਵੱਲੋਂ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਫੈਂਸੀ ਨੰਬਰ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਫੈਂਸੀ...
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਫੈਂਸੀ ਨੰਬਰ ਰੱਖਣ ਦੇ ਸ਼ੌਕੀ ਹਨ। ਉਨ੍ਹਾਂ ਵੱਲੋਂ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਫੈਂਸੀ ਨੰਬਰ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 22.58 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇਸੇ ਦੌਰਾਨ 0007 ਨੰਬਰ 10.94 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਰਜਿਸਟ੍ਰੇਸ਼ਨ ਤੇ ਲਾਇਸੈਸਿੰਗ ਅਥਾਰਟੀ (ਆਰ ਐੱਲ ਏ) ਵੱਲੋਂ 29 ਤੋਂ 31 ਅਕਤੂਬਰ ਤੱਕ ਨਵੀਂ ਸੀਰੀਜ਼ ਸੀ ਐੱਚ 01 ਡੀ ਬੀ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਇਸ ਦੌਰਾਨ 0001 ਨੰਬਰ ਸਭ ਤੋਂ ਮਹਿੰਗਾ ਵਿਕਿਆ ਹੈ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ 2.71 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਇਸ ਨਿਲਾਮੀ ਦੌਰਾਨ ਨਵੀਂ ਸੀਰੀਜ਼ ਸੀ ਐੱਚ 01 ਡੀ ਬੀ ਦੇ ਨਾਲ-ਨਾਲ ਪੁਰਾਣੀ ਸੀਰੀਜ਼ ਸੀ ਐੱਚ 01 ਡੀਏ, ਸੀ ਐੱਚ 01 ਸੀ ਜ਼ੈੱਡ, ਸੀ ਐੱਚ 01 ਸੀ ਐਕਸ, ਸੀ ਐੱਚ 01 ਸੀ ਜ਼ੈੱਡ ਦੇ ਬਚੇ ਹੋਏ ਫੈਂਸੀ ਨੰਬਰਾਂ ਦੀ ਨਿਲਾਮੀ ਵੀ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਯੂਟੀ ਪ੍ਰਸ਼ਾਸਨ ਵੱਲੋਂ ਅਗਸਤ ਮਹੀਨੇ ਦੌਰਾਨ ਫੈਂਸੀ ਨੰਬਰਾਂ ਦੀ ਕਰਵਾਈ ਨਿਲਾਮੀ ਦੌਰਾਨ ਚੰਡੀਗੜ੍ਹ ਵਿੱਚ 0001 ਨੰਬਰ 36 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ।

