ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਦੀ ਅਬਾਦੀ ਕੰਟਰੋਲ ਕਰਨ ਬਾਰੇ ਪ੍ਰਾਈਵੇਟ ਬਿੱਲ ਦੀ ਲੋੜ ਨਹੀਂ: ਛਿੱਬਰ

ਸ਼ਸ਼ੀ ਪਾਲ ਜੈਨ ਖਰੜ, 3 ਜੁਲਾਈ ਅੱਜ ਇੱਥੇ ਪ੍ਰੈਸ ਨੂੰ ਸੰਬੋਧਨ ਨੋਟ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਹਰਮੀਤ ਸਿੰਘ ਛਿੱਬਰ ਸਾਬਕਾ ਈਟੀਓ ਨੇ ਕਾਂਗਰਸ ਐੱਮਐੱਮਐੱਲਏ ਅਵਤਾਰ ਸਿੰਘ ਜੂਨੀਅਰ ਵੱਲੋਂ ਪੰਜਾਬ ਅੰਦਰ ਆਬਾਦੀ ਕੰਟਰੋਲ ਬਾਰੇ ਪ੍ਰਾਈਵੇਟ ਬਿੱਲ ਲਿਆਉਣ...
Advertisement

ਸ਼ਸ਼ੀ ਪਾਲ ਜੈਨ

ਖਰੜ, 3 ਜੁਲਾਈ

Advertisement

ਅੱਜ ਇੱਥੇ ਪ੍ਰੈਸ ਨੂੰ ਸੰਬੋਧਨ ਨੋਟ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਹਰਮੀਤ ਸਿੰਘ ਛਿੱਬਰ ਸਾਬਕਾ ਈਟੀਓ ਨੇ ਕਾਂਗਰਸ ਐੱਮਐੱਮਐੱਲਏ ਅਵਤਾਰ ਸਿੰਘ ਜੂਨੀਅਰ ਵੱਲੋਂ ਪੰਜਾਬ ਅੰਦਰ ਆਬਾਦੀ ਕੰਟਰੋਲ ਬਾਰੇ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ ਦਾ ਵਿਰੋਧ ਕਰਦੇ ਹੋਏ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਅਜਿਹਾ ਬਿੱਲ ਲਿਆਉਣ ਦੀ ਬਜਾਏ ਪੰਜਾਬ ਅੰਦਰ ਪ੍ਰਵਾਸੀਆਂ ਦੇ ਦਾਖ਼ਲੇ ਨੂੰ ਸੀਮਤ ਕਰਨ ਲਈ ਯੋਗ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਸਲ ਪੰਜਾਬੀਆਂ ਦੀ ਜਨਸੰਖਿਆ ਪਹਿਲਾਂ ਹੀ ਘੱਟ ਹੈ ਜਦੋਂ ਕਿ ਪ੍ਰਵਾਸੀ ਲੋਕਾਂ ਦੀ ਗਿਣਤੀ ਪੰਜਾਬੀਆਂ ਤੋਂ ਵੱਧ ਹੋਵੇਗੀ। ‘ਆਪ’ ਆਗੂ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਪੰਜਾਬ ਅੰਦਰ ਪ੍ਰਵਾਸੀਆਂ ਤੇ ਹਿਮਾਚਲ ਦੀ ਤਰਜ ’ਤੇ ਜ਼ਮੀਨ ਖਰੀਦਣ, ਅਧਾਰ/ਰਾਸ਼ਨ ਕਾਰਡ ਬਣਾਉਣ ’ਤੇ ਪਾਬੰਦੀ ਲਾਉਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਪ੍ਰਵਾਸੀਆਂ ਨੂੰ ਪ੍ਰਾਪਰਟੀ ਦੇ ਅਧਿਕਾਰ ਨਾ ਦੇਣ, ਅਧਾਰ/ਰਾਸ਼ਨ ਕਾਰਡ ਨਾ ਬਣਾਉਣ ਸਬੰਧੀ ਅਤੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਅੰਦਰ ਦਾਖ਼ਲ ਹੋਣ ਵਾਲੇ ਵਾਹਨਾਂ ’ਤੇ ਦਾਖ਼ਲਾ ਫੀਸ ਵਸੂਲੀ ਸਬੰਧੀ ਵਿਧਾਨ ਸਭਾ ਵਿੱਚ ਬਿਲ ਪਾਸ ਕਰਨਾ ਜ਼ਰੂਰੀ ਹੈ।

Advertisement