‘ਨੌ ਫਲਾਈ ਜ਼ੋਨ’ ਐਲਾਨਿਆ
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ 3 ਅਕਤੂਬਰ ਵਾਲੇ ਦਿਨ ਵੀ ਵੀ ਆਈ ਪੀ ਦੀ ਆਮਦ ਦੇ ਮੱਦੇਨਜ਼ਰ ‘ਨੌ ਫਲਾਈ ਜ਼ੋਨ’ ਐਲਾਨ ਦਿੱਤਾ ਹੈ। ਇਹ ਆਦੇਸ਼ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ...
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ 3 ਅਕਤੂਬਰ ਵਾਲੇ ਦਿਨ ਵੀ ਵੀ ਆਈ ਪੀ ਦੀ ਆਮਦ ਦੇ ਮੱਦੇਨਜ਼ਰ ‘ਨੌ ਫਲਾਈ ਜ਼ੋਨ’ ਐਲਾਨ ਦਿੱਤਾ ਹੈ। ਇਹ ਆਦੇਸ਼ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਰਾਤ 12 ਵਜੇ ਤੋਂ ਲੈ ਕੇ 3 ਅਕਤੂਬਰ ਰਾਤ 12 ਵਜੇ ਤੱਕ ਸ਼ਹਿਰ ‘ਨੌ ਫਲਾਈ ਜ਼ੋਨ’ ਰਹੇਗਾ। ਇਸ ਦੌਰਾਨ ਸ਼ਹਿਰ ਵਿੱਚ ਡਰੋਨ ਉਡਾਉਣ ’ਤੇ ਵੀ ਪਾਬੰਦੀ ਰਹੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਆਦੇਸ਼ਾਂ ਦਾ ਉਲੰਘਣਾ ਕਰਨ ਵਾਲੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਟਨਸ
ਗਹਿਣਿਆਂ ਸਣੇ ਤਿੰਨ ਕਾਬੂ
ਐੱਸ ਏ ਐੱਸ ਨਗਰ (ਮੁਹਾਲੀ): ਸੀ ਆਈ ਏ ਸਟਾਫ਼ ਮੁਹਾਲੀ ਦੀ ਪੁਲੀਸ ਨੇ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਤਿੰਨ ਜਣਿਆਂ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਚਾਂਦੀ ਦਾ ਕੜਾ, ਚੇਨ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਇਕਬਾਲ ਸਿੰਘ ਵਾਸੀ ਸਨੀ ਐਨਕਲੇਵ, ਅੰਮ੍ਰਿਤਪਾਲ ਸਿੰਘ ਵਾਸੀ ਬੱਲੋਮਾਜਰਾ ਅਤੇ ਸੁਗੰਮਜੀਤ ਸਿੰਘ ਉਰਫ ਸੁਖਮਨ ਵਾਸੀ ਬਲੌਂਗੀ ਵਜੋਂ ਹੋਈ ਹੈ। -ਖੇਤਰੀ ਪ੍ਰਤੀਨਿਧ
ਫ਼ਰਾਰ ਹਵਾਲਾਤੀ ਕਾਬੂ
ਅੰਬਾਲਾ: ਅੰਬਾਲਾ ਪੁਲੀਸ ਨੇ ਅਪਰਾਧਾਂ ਦੀ ਰੋਕਥਾਮ ਤੇ ਲੋੜੀਦੇ ਅਪਰਾਧੀਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ ਦਿਨੀ ਕੇਂਦਰੀ ਜੇਲ੍ਹ ਅੰਬਾਲਾ ਤੋਂ ਫ਼ਰਾਰ ਹਵਾਲਾਤੀ ਨੂੰ ਕਾਬੂ ਕਰ ਲਿਆ ਗਿਆ ਹੈ। ਸੀਆਈਏ-1 ਦੀ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਨੂੰ ਕੇਂਦਰੀ ਜੇਲ ਅੰਬਾਲਾ ਤੋਂ ਫਰਾਰ ਬੰਦੀ ਅਜੈ ਕੁਮਾਰ ਪੁੱਤਰ ਜਗਨਾਥ, ਵਾਸੀ ਪਿੰਡ ਖਜੂਰੀ ਬਾੜੀ, ਜ਼ਿਲ੍ਹਾ ਦੇਹਰਾਗਾੜ, ਕਿਸ਼ਨਗੰਜ (ਬਿਹਾਰ) ਨੂੰ ਜੀਰਕਪੁਰ (ਪੰਜਾਬ) ਤੋਂ ਗ੍ਰਿਫ਼ਤਾਰ ਕੀਤਾ। -ਪੱਤਰ ਪ੍ਰੇਰਕ
ਪ੍ਰਦਰਸ਼ਨ ਅੱਜ
ਚਮਕੌਰ ਸਾਹਿਬ: ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਰਧ ਅਤੇ ਬਿਮਾਰ ਮਾਤਾ ਨੂੰ ਮਿਲਣ ਲਈ ਪੈਰੋਲ ਨਾ ਦੇਣ ਦੇ ਰੋਸ ਵਜੋਂ ਸ੍ਰੀ ਚਮਕੌਰ ਸਾਹਿਬ ਮੋਰਚਾ ਵੱਲੋਂ ਸ਼ਹਿਰ ਵਿੱਚ ਭਲਕੇ 2 ਅਕਤੂਬਰ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ। ਮੋਰਚੇ ਦੇ ਆਗੂ ਲਖਵੀਰ ਸਿੰਘ ਹਾਫਿਜ਼ਾਬਾਦ ਨੇ ਕਿਹਾ ਕਿ ਸਿਰਸਾ ਮੁਖੀ ਨੂੰ ਹੁਣ ਤੱਕ ਕਿੰਨੀ ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ ਜਗਤਾਰ ਹਵਾਰਾ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। -ਨਿੱਜੀ ਪੱਤਰ ਪ੍ਰੇਰਕ