ਗੁਰਦੁਆਰਾ ਸਿੰਘ ਸਭਾ ਦੀ ਨਵੀਂ ਕਮੇਟੀ ਚੁਣੀ
ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਦੀ ਪ੍ਰਬੰਧਕ ਕਮੇਟੀ ਅਤੇ ਸੁਪਰ ਕਮੇਟੀ ਵੱਲੋਂ ਅਸਤੀਫ਼ੇ ਦੇਣ ਬਾਅਦ ਅੱਜ ਗੁਰਦੁਆਰਾ ਸਾਹਿਬ ਵਿੱਚ ਨਵੀਂ ਛੇ ਮੈਂਬਰੀ ਸੁਪਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਚੀਮਾ, ਹਰਨੇਕ ਸਿੰਘ...
Advertisement
ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਦੀ ਪ੍ਰਬੰਧਕ ਕਮੇਟੀ ਅਤੇ ਸੁਪਰ ਕਮੇਟੀ ਵੱਲੋਂ ਅਸਤੀਫ਼ੇ ਦੇਣ ਬਾਅਦ ਅੱਜ ਗੁਰਦੁਆਰਾ ਸਾਹਿਬ ਵਿੱਚ ਨਵੀਂ ਛੇ ਮੈਂਬਰੀ ਸੁਪਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਚੀਮਾ, ਹਰਨੇਕ ਸਿੰਘ ਪਾਲੀਆਂ, ਮਾਨ ਸਿੰਘ ਬੈਣਾ, ਨੰਬਰਦਾਰ ਪਰਮਿੰਦਰ ਸਿੰਘ ਸੰਧੂ, ਚਮਕੌਰ ਸਿੰਘ ਤੰਦਾਬੱਧਾ ਅਤੇ ਦਰਸ਼ਨ ਸਿੰਘ ਔਲਖ ਨੂੰ ਸ਼ਾਮਲ ਕੀਤਾ ਗਿਆ। ਇਹ ਨਵੀਂ ਸੁਪਰ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਨਵੀ ਕਮੇਟੀ ਦੀ ਚੋਣ ਕਰਾਵੇਗੀ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਕਾਕਾ ਸਿੰਘ ਨੇ ਨਵੀਂ ਚੁਣੀ ਸੁਪਰ ਕਮੇਟੀ ਨੂੰ ਸਿਰਪਾਓ ਦੇ ਕੇ ਸਨਮਾਨ ਕੀਤਾ। ਸ੍ਰੀ ਚੀਮਾ ਨੇ ਦੱਸਿਆ ਕਿ ਜਲਦੀ ਅਗਲੀ ਮੀਟਿੰਗ ਰੱਖ ਕੇ ਅਹਿਮ ਫ਼ੈਸਲੇ ਲਏ ਜਾਣਗੇ।
Advertisement