ਐੱਨਸੀਸੀ ਦੇ ਏਡੀਜੀ ਵੱਲੋਂ ਮਹੀਪਾਲ ਢਾਂਡਾ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਜੁਲਾਈ ਐਨਸੀਸੀ ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ ਮੇਜਰ ਜਨਰਲ ਜੇਐੱਸ ਚੀਮਾ ਨੇ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਡਾਇਰੈਕਟੋਰੇਟ ਵਿੱਚ ਇੱਕ ਸਟੇਟ ਐੱਨਸੀਸੀ ਸੈੱਲ,...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
Advertisement
ਐਨਸੀਸੀ ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ ਮੇਜਰ ਜਨਰਲ ਜੇਐੱਸ ਚੀਮਾ ਨੇ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਡਾਇਰੈਕਟੋਰੇਟ ਵਿੱਚ ਇੱਕ ਸਟੇਟ ਐੱਨਸੀਸੀ ਸੈੱਲ, ਸਿਰਸਾ ਵਿੱਚ ਇੱਕ ਨਵੀਂ ਐੱਨਸੀਸੀ ਯੂਨਿਟ ਅਤੇ ਰੋਹਤਕ ਗਰੁੱਪ ਲਈ ਇੱਕ ਨਵੀਂ ਐਨਸੀਸੀ ਸਿਖਲਾਈ ਅਕੈਡਮੀ ਸਥਾਪਤ ਕਰਨ ਦੇ ਤਜਵੀਜ਼ ਬਾਰੇ ਚਰਚਾ ਹੋਈ। ਸਿੱਖਿਆ ਮੰਤਰੀ ਨੇ ਇਨ੍ਹਾਂ ਤਜਵੀਜ਼ਾਂ ਦਾ ਪੂਰਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹਰਿਆਣਾ ਨੇ 9248 ਕੈਡੇਟ ਅਸਾਮੀਆਂ ਲਈ ਸਹਿਮਤੀ ਦਿੱਤੀ ਹੈ। -ਟਨਸ
Advertisement