DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਮੀ ਦਰਜਾਬੰਦੀ: ਪੰਜਾਬ ਯੂਨੀਵਰਸਿਟੀ ਨੂੰ ਤੀਜਾ ਸਥਾਨ

ਇੰਜਨੀਅਰਿੰਗ ਵਰਗ ਵਿੱਚ 93ਵਾਂ ਸਥਾਨ ਹਾਸਲ ਕੀਤਾ

  • fb
  • twitter
  • whatsapp
  • whatsapp
Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਸ ਸਾਲ ਕੌਮੀ ਅਤੇ ਕੌਮਾਂਤਰੀ ਦਰਜਾਬੰਦੀਆਂ ਦੇ ਸਾਰੇ ਮਾਪਦੰਡਾਂ ਵਿੱਚ ਅਹਿਮ ਸੁਧਾਰ ਕਰਦਿਆਂ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨ ਆਈ ਆਰ ਐੱਫ) 2025 ਦੇ ਤਹਿਤ ਸਟੇਟ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਸਾਲ 2024 ਵਿੱਚ ਯੂਨੀਵਰਸਿਟੀ 5ਵੇਂ ਸਥਾਨ ’ਤੇ ਸੀ।

ਉਨ੍ਹਾਂ ਦੱਸਿਆ ਕਿ ਐੱਨ ਆਈ ਆਰ ਐੱਫ ਫਾਰਮੇਸੀ ਸ਼੍ਰੇਣੀ ਵਿੱਚ ਪੀ ਯੂ ਸੱਤਵੇਂ ਤੋਂ ਤੀਜੇ ਸਥਾਨ ’ਤੇ ਆਈ ਹੈ, ਜਦਕਿ ਇਸ ਸਾਲ ਇੰਜਨੀਅਰਿੰਗ ਸ਼੍ਰੇਣੀ ਵਿੱਚ 93ਵੇਂ ਸਥਾਨ ’ਤੇ ਦੁਬਾਰਾ ਸ਼ਾਮਲ ਹੋਈ ਹੈ। ਵਿਸ਼ਵ ਪੱਧਰ ’ਤੇ ਕਿਊ ਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ 1001-1200 ਬੈਂਡ ਤੋਂ 901-950 ਬੈਂਡ ਤੱਕ ਦਾ ਸੁਧਾਰ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ ਆਪਣੀ ਸਥਿਤੀ 601-800 ਬੈਂਡ ਵਿੱਚ ਬਣਾਈ ਰੱਖੀ ਹੈ। ਇਹ ਪ੍ਰਾਪਤੀਆਂ ਸਾਡੇ ਫੈਕਲਟੀ, ਸਟਾਫ਼, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਸਥਿਰਤਾ ਨੂੰ ਰਣਨੀਤਕ ਤਰਜੀਹ ਵਜੋਂ ਅਪਨਾਉਣ ਵਾਲੇ ਸਮੂਹਿਕ ਯਤਨਾਂ ਨੂੰ ਦਰਸਾਉਂਦੀਆਂ ਕਰਦੀਆਂ ਹਨ।

Advertisement

ਯੂਨੀਵਰਸਿਟੀ ਨੇ ਅਹਿਮ ਸੁਧਾਰ ਕੀਤੇ: ਉਪ ਕੁਲਪਤੀ

ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਖੁਸ਼ੀ ਪ੍ਰਗਟਾਈ ਕਿ ਪੀ ਯੂ ਨੇ ਪਿਛਲੇ ਸਾਲ ਦੀ ਤੁਲਨਾ ਵਿੱਚ ਸਾਰੀਆਂ ਪ੍ਰਮੁੱਖ ਰੈਂਕਿੰਗਜ਼ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤਾ ਹੈ। ਇਹ ਸਫਲਤਾਵਾਂ ਇੱਕ ਅਗਾਂਹਵਧੂ, ਖੋਜ-ਅਧਾਰਿਤ ਅਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਕਾਦਮਿਕ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਵਚਨਬੱਧਤਾ ਦਾ ਪ੍ਰਮਾਣ ਹਨ।

Advertisement

ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ
ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ

Advertisement
×