ਪੀਜੀਆਈ ਵਿੱਚ ਕੌਮੀ ਖੂਨਦਾਨ ਦਿਵਸ ਮਨਾਇਆ
ਪੀ ਜੀ ਆਈ ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਸਾਂਝੇ ਤੌਰ ’ਤੇ ਪੀ ਜੀ ਆਈ ਵਿੱਚ ਪੋਸ਼ਣ ਮਾਹ ਤੇ ਕੌਮੀ ਸਵੈ-ਇੱਛਤ ਖੂਨਦਾਨ ਦਿਵਸ ਮਨਾਉਣ ਲਈ ਟਰੱਸਟ ਦਾ 320ਵਾਂ ਖੂਨਦਾਨ ਕੈਂਪ ਲਗਾਇਆ। ਇਹ ਕੈਂਪ ਥੈਲੇਸੀਮੀਆ ਦੇ ਮਰੀਜ਼ਾਂ...
Advertisement
ਪੀ ਜੀ ਆਈ ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਸਾਂਝੇ ਤੌਰ ’ਤੇ ਪੀ ਜੀ ਆਈ ਵਿੱਚ ਪੋਸ਼ਣ ਮਾਹ ਤੇ ਕੌਮੀ ਸਵੈ-ਇੱਛਤ ਖੂਨਦਾਨ ਦਿਵਸ ਮਨਾਉਣ ਲਈ ਟਰੱਸਟ ਦਾ 320ਵਾਂ ਖੂਨਦਾਨ ਕੈਂਪ ਲਗਾਇਆ। ਇਹ ਕੈਂਪ ਥੈਲੇਸੀਮੀਆ ਦੇ ਮਰੀਜ਼ਾਂ ਅਤੇ ਖੂਨ ਦੀ ਸਹਾਇਤਾ ਦੀ ਲੋੜ ਵਾਲੇ ਹੋਰ ਗੰਭੀਰ ਮਰੀਜ਼ਾਂ ਨੂੰ ਸਮਰਪਿਤ ਸੀ। ਸੰਸਥਾ ਦੇ ਡੀਨ ਪ੍ਰੋ. (ਡਾ.. ) ਆਰ ਕੇ ਰਾਠੋ ਨੇ ਕੈਂਪ ਦਾ ਉਦਘਾਟਨ ਕੀਤਾ। ਮੈਡੀਸਨ ਵਿਭਾਗ ਦੇ ਮੁਖੀ ਪ੍ਰੋ. (ਡਾ..) ਰੱਤੀ ਰਾਮ ਸ਼ਰਮਾ ਟਰੱਸ ਦੇ ਮੈਂਬਰ ਸਕੱਤਰ ਰਾਜਿੰਦਰ ਕਾਲੜਾ ਵੀ ਇਸ ਮੌਕੇ ਮੌਜੂਦ ਸਨ। ਇਸ ਮੌਕੇ
ਪ੍ਰੋਫੈਸਰ (ਡਾ. ) ਅਕਲਾ ਖਡਵਾਲ, ਕਲੀਨਿਕਲ ਹੇਮਾਟੋਲੋਜੀ ਅਤੇ ਮੈਡੀਕਲ ਓਨਕੋਲੋਜੀ ਵਿਭਾਗ, ਪ੍ਰੋਫੈਸਰ (ਡਾ. ) ਸੁਚੇਤ ਸਚਦੇਵ, ਡਾ. ਸੰਗੀਤਾ ਪਾਚਰ ਆਦਿ ਮੌਜੂਦ ਸਨ। ਇਸ ਮੌਕੇ 66 ਵਾਲੰਟੀਅਰਾਂ ਨੇ ਖੂਨਦਾਨ ਕੀਤਾ। ਸਾਰੇ ਸੀਨੀਅਰ ਫੈਕਲਟੀ ਮੈਂਬਰਾਂ ਨੇ ਥੈਲੇਸੀਮਿਕ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਖੂਨਦਾਨ ਕੈਂਪ ਲਗਾਉਣ ਲਈ ਟੀਸੀਟੀ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
Advertisement
Advertisement
Advertisement
×