ਨੰਗਲ ਆਈਟੀਆਈ ਨੂੰ ਨਮੂਨੇ ਦੀ ਬਣਾਇਆ ਜਾਵੇਗਾ: ਬੈਂਸ
ਬਲਵਿੰਦਰ ਰੈਤ
ਨੰਗਲ, 3 ਜੂਨ
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰੀ ਆਈਟੀਆਈ ਨੰਗਲ ਵੱਖ-ਵੱਖ ਕੰਪਨੀਆਂ ਵਿੱਚ ਆਪਣੇ ਸਿੱਖਿਆਰਥੀਆਂ ਨੂੰ ਨੌਕਰੀ ਲਗਾਉਣ ਵਿੱਚ ਮੋਹਰੀ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਇਸ ਨੂੰ ਨਮੂਨੇ ਦੀ ਸੰਸਥਾ ਬਣਾਉਣ ਜਾ ਰਹੀ ਹੈ। ਇੱਥੇ ਵੱਖ-ਵੱਖ ਟਰੇਡਾਂ ਦੇ ਕਿੱਤਾ ਮੁਖੀ ਕੋਰਸਾਂ ਦੇ ਸਿੱਖਿਆਰਥੀਆਂ ਨੂੰ ਨਵੀਂ ਤਕਨੀਕ ਨਾਲ ਜੋੜਿਆ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਪ੍ਰਭਜੋਤ ਸਿੰਘ, ਮੀਨਾਕਸ਼ੀ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਗਾ ਸਿੰਘ, ਪ੍ਰਿੰਸੀਪਲ ਗੁਰਨਾਮ ਸਿੰਘ, ਪ੍ਰਿੰਸੀਪਲ ਸੂੰਢ ਅਜੈ ਕੌਸ਼ਲ, ਪ੍ਰਿੰਸੀਪਲ ਰਾਜੀਵ ਲੂੰਬਾ ਰੂਪਨਗਰ, ਟ੍ਰੇਨਿੰਗ ਅਫ਼ਸਰ ਰਾਕੇਸ਼ ਧੀਮਾਨ, ਇੰਸਟਰੱਕਟਰ ਮਨੋਜ ਧੰਜਲ, ਹਰਮਿੰਦਰ ਸਿੰਘ, ਦਲਜੀਤ ਸਿੰਘ, ਜਤਿੰਦਰ ਕਾਟਲ, ਰਣਜੀਤ ਵਰਮਾ ਨਵਾਂਸ਼ਹਿਰ ਮੌਜੂਦ ਸਨ।
ਰੁਜ਼ਗਾਰ ਮੇਲੇ ’ਚ 491 ਸਿੱਖਿਆਰਥੀਆਂ ਨੂੰ ਨੌਕਰੀ ਮਿਲੀ
ਸੰਸਥਾ ਵਿੱਚ ਲੱਗੇ ਮੈਗਾ ਰੁਜ਼ਗਾਰ ਮੇਲੇ ’ਚ 1006 ਸਿਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿੱਚੋਂ 27 ਫ਼ੀਸਦੀ ਕੁੜੀਆਂ ਸਨ। ਇਸ ਦੌਰਾਨ 491 ਵਿਦਿਆਰਥੀਆਂ ਨੂੰ ਆਫਰ ਲੈਟਰ ਦੇ ਦਿੱਤੇ ਹਨ। ਨੌਕਰੀ ਲਈ ਚੁਣੇ ਸਿਖਿਆਰਥੀਆਂ ਨੂੰ ਮੰਤਰੀ ਬੈਂਸ ਨੇ ਨਿਯੁਕਤੀ ਪੱਤਰ ਦਿੱਤੇ।