ਕਲਾ ਤ੍ਰਿਵੇਣੀ ਸੁਸਾਇਟੀ ਵੱਲੋਂ ਸੰਗੀਤ ਪ੍ਰੋਗਰਾਮ
ਚੰਡੀਗੜ੍ਹ ਦੇ ਸੈਕਟਰ-11 ਸਥਿਤ ਪੋਸਟ-ਗ੍ਰੈਜੂਏਟ ਕਾਲਜ ਲੜਕੀਆਂ ਵਿੱਚ ਕਲਾ ਤ੍ਰਿਵੇਣੀ ਸੁਸਾਇਟੀ ਵੱਲੋਂ ਸੰਗੀਤ ਪ੍ਰੋਗਰਾਮ ਕਰਵਾਇਆ ਗਿਆ ਹੈ। ਸੰਗੀਤ ਸਮਾਗਮ ਵਿੱਚ ਮਲਿਕ ਭਰਾਵਾਂ ਪੰਡਿਤ ਪ੍ਰਸ਼ਾਂਤ ਮਲਿਕ ਅਤੇ ਪੰਡਿਤ ਨਿਸ਼ਾਂਤ ਮਲਿਕ ਨੇ ਆਪਣੇ ਗੀਤਾਂ ਨਾਲ ਰੰਗ ਬੰਨ੍ਹ ਦਿੱਤਾ। ਇਸ ਮੌਕੇ ਕਾਲਜ...
Advertisement
ਚੰਡੀਗੜ੍ਹ ਦੇ ਸੈਕਟਰ-11 ਸਥਿਤ ਪੋਸਟ-ਗ੍ਰੈਜੂਏਟ ਕਾਲਜ ਲੜਕੀਆਂ ਵਿੱਚ ਕਲਾ ਤ੍ਰਿਵੇਣੀ ਸੁਸਾਇਟੀ ਵੱਲੋਂ ਸੰਗੀਤ ਪ੍ਰੋਗਰਾਮ ਕਰਵਾਇਆ ਗਿਆ ਹੈ। ਸੰਗੀਤ ਸਮਾਗਮ ਵਿੱਚ ਮਲਿਕ ਭਰਾਵਾਂ ਪੰਡਿਤ ਪ੍ਰਸ਼ਾਂਤ ਮਲਿਕ ਅਤੇ ਪੰਡਿਤ ਨਿਸ਼ਾਂਤ ਮਲਿਕ ਨੇ ਆਪਣੇ ਗੀਤਾਂ ਨਾਲ ਰੰਗ ਬੰਨ੍ਹ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਮਾ ਅਰੋੜਾ ਨੇ ਡੀਨ ਕੰਵਰ ਇਕਬਾਲ, ਵਾਈਸ ਪ੍ਰਿੰਸੀਪਲ ਪ੍ਰੋ. ਹਰਵਿੰਦਰ ਸਿੰਘ ਅਤੇ ਕਨਵੀਨਰ ਡਾ. ਅਮਿਤਾ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਹੈ। ਉਨ੍ਹਾਂ ਮਲਿਕ ਭਰਾਵਾਂ ਦਾ ਸਵਾਗਤ ਕੀਤਾ। ਇਸ ਦੌਰਾਨ ਕਲਾ ਤ੍ਰਿਵੇਣੀ ਸੁਸਾਇਟੀ ਦੇ ਵੱਖ-ਵੱਖ ਮੈਂਬਰਾਂ ਨੇ ਵੀ ਪੇਸ਼ਕਾਰੀ ਦਿੱਤੀ।Advertisement
Advertisement
×