ਕੈਫੇ ਮਾਲਕ ’ਤੇ ਕਾਤਲਾਨਾ ਹਮਲਾ
ਇੱਥੋਂ ਦੇ ਬੱਸ ਸਟੈਂਡ ਲਾਗੇ ਇੱਕ ਕੈਫੇ ਮਾਲਕ ’ਤੇ ਦੇਰ ਰਾਤ ਛੇ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਤੇ ਗੋਲੀਆਂ ਵੀ ਚਲਾਈਆਂ ਗਈਆਂ। ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਵਾਸੀ ਚੱਕ ਹੋਲਗੜ੍ਹ ਨੇ...
Advertisement
ਇੱਥੋਂ ਦੇ ਬੱਸ ਸਟੈਂਡ ਲਾਗੇ ਇੱਕ ਕੈਫੇ ਮਾਲਕ ’ਤੇ ਦੇਰ ਰਾਤ ਛੇ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਤੇ ਗੋਲੀਆਂ ਵੀ ਚਲਾਈਆਂ ਗਈਆਂ। ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਵਾਸੀ ਚੱਕ ਹੋਲਗੜ੍ਹ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਬੱਸ ਅੱਡੇ ਲਾਗੇ ‘ਚਾਏ ਹੈਕਰ’ ਨਾਂ ਦਾ ਕੈਫੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਖੋਲ੍ਹਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਉਹ ਆਪਣੇ ਦੋਸਤ ਸੁਜੈਨ ਸ਼ਾਹ ਵਾਸੀ ਮਾਂਗੇਵਾਲ ਨਾਲ ਉੱਥੇ ਮੌਜੂਦ ਸੀ। ਐਨੈ ਨੂੰ ਦੋ ਗੱਡੀਆਂ ’ਚ ਆਏ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕੈਫੇ ਦੇ ਬਾਹਰ ਗੱਡੀ ਕੋਲ ਖੜ੍ਹੇ ਉਨ੍ਹਾਂ ਦੇ ਸਾਥੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਘਟਨਾ ’ਚ ਜ਼ਖਮੀ ਬਲਵੰਤ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਵੱਲੋਂ ਅਰਸ਼ੀ, ਧਰਮਵੀਰ, ਮਨਿੰਦਰ, ਨੀਰਜ, ਵਿਕਾਸ਼ ਸ਼ਰਮਾ ਅਤੇ ਵਸ਼ੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
×