ਨਗਰ ਨਿਗਮ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਚਲਾਨ ਕੱਟਿਆ
ਨਗਰ ਨਿਗਮ ਨੇ ਪੰਜਾਬ ਐਂਡ ਸਿੰਧ ਬੈਂਕ, ਸੈਕਟਰ 17-ਬੀ ’ਤੇ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੈਂਕ ਨੂੰ ਇਜਾਜ਼ਤ ਲਏ ਬਿਨਾਂ ਅਹਾਤੇ ਦੇ ਬਾਹਰ ਇਮਾਰਤ ਢਾਹੁਣ ਉਪਰੰਤ ਬਚੀ-ਖੁਚੀ ਸਮੱਗਰੀ ਦੇ ਅਣਅਧਿਕਾਰਤ ਢੇਰ ਲਗਾਉਣ ਤੇ ਨਗਰ ਅਧਿਕਾਰੀਆਂ ਵੱਲੋਂ ਵਾਰ-ਵਾਰ ਯਾਦ...
Advertisement
ਨਗਰ ਨਿਗਮ ਨੇ ਪੰਜਾਬ ਐਂਡ ਸਿੰਧ ਬੈਂਕ, ਸੈਕਟਰ 17-ਬੀ ’ਤੇ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੈਂਕ ਨੂੰ ਇਜਾਜ਼ਤ ਲਏ ਬਿਨਾਂ ਅਹਾਤੇ ਦੇ ਬਾਹਰ ਇਮਾਰਤ ਢਾਹੁਣ ਉਪਰੰਤ ਬਚੀ-ਖੁਚੀ ਸਮੱਗਰੀ ਦੇ ਅਣਅਧਿਕਾਰਤ ਢੇਰ ਲਗਾਉਣ ਤੇ ਨਗਰ ਅਧਿਕਾਰੀਆਂ ਵੱਲੋਂ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਮਲਬਾ ਸਾਫ਼ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ੀ ਪਾਇਆ ਗਿਆ ਸੀ। ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਕਈ ਨੋਟਿਸਾਂ ਦਾ ਬੈਂਕ ਵੱਲੋਂ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਕੀਤੀ ਗਈ। ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈਏਐੱਸ ਨੇ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਸੁੰਦਰਤਾ ਅਤੇ ਸਫਾਈ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
Advertisement
Advertisement
×