ਕਾਹਨਪੁਰ ਖੂਹੀ ਤੋਂ ਭੰਗਲਾਂ ਹੈਵੀ ਵਾਹਨਾਂ ਦੀ ਅਵਾਜਾਈ ਰੋਕੀ
ਹੁਕਮਾਂ ਨੂੰ ਪੂਰਨ ਤੌਰ ’ਤੇ ਲਾਗੂ ਕਰਵਾਉਣ ਲਈ ਕਾਹਨਪੁਰ ਖੂਹੀ ਵਿੱਚ ਪੁਲੀਸ ਨੇ ਨਾਕਾ ਲਾਇਅਾ
Advertisement
ਕਾਹਨਪੁਰ ਖੂਹੀ ਤੋਂ ਭੰਗਲ ਮੁੱਖ ਸੜਕ ਤੇ ਟਿੱਪਰਾਂ ਦੀ ਅਵਾਜਾਈ ਜਾਰੀ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ ਦਿਨ ਵੇਲੇ ਇਸ ਸੜਕ ’ਤੇ ਹੈਵੀ ਵਾਹਨਾਂ ਦੀ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਾਹਨਪੁਰ ਖੂਹੀ ਵਿੱਚ ਪੁਲੀਸ ਦਾ ਨਾਕਾ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੜਕ ਤੇ ਦਫਾ 144 ਵੀ ਲਗਾਈ ਗਈ ਹੈ। ਲੋਕਾਂ ਦੀ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਸ ਖੇਤਰ ਦੀਆਂ ਵੱਖ-ਵੱਖ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਲੋਕਾਂ ਨੇ ਵਿਧਾਇਕ ਨੂੰ ਉਕਤ ਸੜਕ ’ਤੇ ਦਿਨ ਪ੍ਰਤੀ ਦਿਨ ਵੱਧ ਰਹੀ ਟਰੈਫਿਕ ਦੀ ਸਮੱਸਿਆ ਅਤੇ ਇਸਦੀ ਖਸਤਾ ਹਾਲਤ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਰੂਪਨਗਰ ਵੱਲੋਂ ਕਾਹਨਪੁਰ ਖੂਹੀ ਬੱਸ ਸਟੈਂਡ ਦੇ ਨਜ਼ਦੀਕ ਇੱਕ ਪੱਕਾ ਨਾਕਾ ਲਗਾ ਦਿੱਤਾ ਗਿਆ ਹੈ, ਜੋ ਕਿ ਦਿਨ ਸਮੇਂ ਭਾਰੀ ਵਾਹਨਾਂ ਦੇ ਇਸ ਸੜਕ ’ਤੇ ਜਾਣ ਤੋਂ ਰੋਕ ਲਗਾਉਣਗੇ। ਮੀਟਿੰਗ ਵਿੱਚ ਗੁਰਮੀਤ ਸੰਧੂ ਸਰਪੰਚ ਰੈਂਸੜਾ, ਸਤੀਸ਼ ਸਰਪੰਚ ਹਰੀਪੁਰ, ਗੁਰਚੈਨ ਸਰਪੰਚ ਪਾਲਟਾ, ਕਿਸ਼ੋਰ ਭਾਟੀਆ ਸਰਪੰਚ ਸਪਾਲਵਾਂ, ਬਲਵਿੰਦਰ ਸਿੰਘ ਸਮੁੰਦੜੀਆ, ਸੁਰਜੀਤ ਸਰਪੰਚ ਗੋਚਰ , ਜਸਵਿੰਦਰ ਭਨੂੰਹਾ, ਮੱਖਣ ਸਰਪੰਚ ਕਾਹਨਪੁਰ ਖੂਹੀ , ਯੂਥ ਪ੍ਰਧਾਨ ਦੀਪੀ ਕੋਲਾਪੁਰ, ਦੀਪਕ ਪੁਰੀ, ਆਦਿ ਹਾਜ਼ਰ ਸਨ।
Advertisement
Advertisement
×