ਮੋਨੂੰ ਬੋਹਤ ਬਣੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ
ਪੱਤਰ ਪ੍ਰੇਰਕ
ਚੰਡੀਗੜ੍ਹ, 12 ਮਈ
ਸਫ਼ਾਈ ਕਰਮਚਾਰੀ ਯੂਨੀਅਨ ਚੰਡੀਗੜ੍ਹ ਦੀ ਚੋਣ ਵਿੱਚ ਮੋਨੂੰ ਬੋਹਤ ਨੇ ਕ੍ਰਿਸ਼ਨ ਚੱਢਾ ਨੂੰ ਹਰਾ ਕੇ ਪ੍ਰਧਾਨ ਬਣ ਗਏ ਹਨ। ਮੋਨੂੰ ਨੂੰ 279 ਵੋਟਾਂ ਪਈਆਂ ਜਦੋਂਕਿ ਕ੍ਰਿਸ਼ਨ ਕੁਮਾਰ ਨੂੰ 254 ਵੋਟਾਂ ਪਈਆਂ।
ਨਵ-ਨਿਯੁਕਤ ਪ੍ਰਧਾਨ ਮੋਨੂੰ ਬੋਹਤ ਨੇ ਸਮਰਥਕਾਂ ਸਣੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨਾਲ ਮੁਲਾਕਾਤ ਕੀਤੀ। ਬੋਹਤ ਨੇ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੇ ਸਾਰੇ ਸਾਥੀਆਂ ਦਾ ਯੂਨੀਅਨ ਚੋਣਾਂ ਵਿੱਚ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਉਹ ਯਤਨਸ਼ੀਲ ਰਹਿਣਗੇ।
ਕਾਂਗਰਸ ਕਮੇਟੀ ਪ੍ਰਧਾਨ ਐੱਚਐੱਸ ਲੱਕੀ ਨੇ ਵੀ ਮੋਨੂੰ ਬੋਹਤ ਨੂੰ ਸਫ਼ਾਈ ਕਰਮਚਾਰੀ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿੱਚ ਜਿੱਤ ’ਤੇ ਵਧਾਈ ਦਿੱਤੀ। ਉਪ-ਪ੍ਰਧਾਨ ਅਤੇ ਨਗਰ ਨਿਗਮ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੋਨੂੰ ਬੋਹਤ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ। ਇਸ ਮੌਕੇ ਕਾਂਗਰਸੀ ਆਗੂ ਨੀਤੂ ਪ੍ਰਧਾਨ, ਐੱਸਸੀ ਸੈੱਲ ਦੇ ਪ੍ਰਧਾਨ ਧਰਮਬੀਰ, ਭਗਤਰਾਜ, ਵਿਨੋਦ ਘਾਵਰੀ, ਰਮੇਸ਼, ਸਤਿੰਦਰ, ਕ੍ਰਿਸ਼ਨਾ, ਰਾਮਪਾਲ, ਦੀਪਚੰਦ, ਸੁਰਿੰਦਰ ਬਰਾੜ, ਅਮਿਤ ਘਾਵਰੀ ਅਤੇ ਯੂਨੀਅਨ ਦੇ ਹੋਰ ਆਗੂ ਵੀ ਮੌਜੂਦ ਸਨ।