ਮੁਹਾਲੀ ਵਾਸੀ ਕਰਨੈਲ ਸਿੰਘ ਉਰਫ ਅਮੀਰ ਸਿੰਘ (64) ਦੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦੀ ਜਾਅਲਸਾਜ਼ੀ ਦੇ ਕੇਸ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਮੁਹਾਲੀ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਇਸ ਆਧਾਰ ’ਤੇ ਅਰਜ਼ੀ ਖਾਰਜ ਕਰ ਦਿੱਤੀ ਕਿ ਬਿਨੈਕਾਰ ਨੇ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਵਿੱਚ ਨੌਕਰੀ ਪ੍ਰਾਪਤ ਕੀਤੀ ਸੀ। ਅਦਾਲਤ ਨੇ ਕਿਹਾ ਕਿ ਇਹ ਸਰਕਾਰੀ ਨੌਕਰੀਆਂ ਦਾ ਇੱਕ ਸੰਵੇਦਨਸ਼ੀਲ ਮਾਮਲਾ ਹੈ। ਅਦਾਲਤ ਨੇ ਕਿਹਾ ਕਿ ਇਹ ਅਪਰਾਧ ਸੱਚਮੁੱਚ ਗੰਭੀਰ ਹੈ। ਇਸ ਤਰ੍ਹਾਂ ਬਿਨੈਕਾਰ ਨੂੰ ਅਗਾਊਂ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ। ਜ਼ਿਕਰ ਯੋਗ ਹੈ ਕਿ ਵਿਅਕਤੀ ਦਾ ਸਰਟੀਫਿਕੇਟ ਵੱਖ ਵੱਖ ਕਮੇਟੀਆਂ ਵੱਲੋਂ ਪੜਤਾਲ ਉਪਰੰਤ ਰੱਦ ਕੀਤਾ ਗਿਆ ਹੈ।