ਵਿਧਾਇਕ ਰਾਏ ਵੱਲੋਂ ਆਂਗਣਵਾੜੀ ਸੈਂਟਰ ਦਾ ਉਦਘਾਟਨ
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਿੰਡ ਬਹਿਲੋਲਪੁਰ ਦੇ ਕਰੀਬ ਨੌਂ ਲੱਖ ਦੀ ਲਾਗਤ ਨਾਲ ਬਣੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਸੇ ਲੜੀ ਤਹਿਤ ਬਲਾਕ ਸਰਹਿੰਦ ਦੇ ਹੋਰ ਆਂਗਨਵਾੜੀ ਸੈਂਟਰਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ...
Advertisement
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਿੰਡ ਬਹਿਲੋਲਪੁਰ ਦੇ ਕਰੀਬ ਨੌਂ ਲੱਖ ਦੀ ਲਾਗਤ ਨਾਲ ਬਣੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਸੇ ਲੜੀ ਤਹਿਤ ਬਲਾਕ ਸਰਹਿੰਦ ਦੇ ਹੋਰ ਆਂਗਨਵਾੜੀ ਸੈਂਟਰਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਆਂਗਣਵਾੜੀ ਸੈਂਟਰਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਤੋਂ ਪਹਿਲਾਂ ਪਿੰਡ ਸਿੱਧੂਪੁਰ ਅਤੇ ਹੁਸੈਨਪੁਰਾ ਵਿੱਚ ਆਂਗਨਵਾੜੀ ਸੈਂਟਰਾਂ ਨੂੰ ਵਿਭਾਗ ਨੂੰ ਸੌਂਪਿਆ ਜਾ ਚੁੱਕਿਆ ਹੈ। ਇਸ ਮੌਕੇ ਸੀਡੀਪੀਓ ਸਰਹਿੰਦ ਨੇ ਧੰਨਵਾਦ ਕੀਤਾ। ਇਸ ਮੌਕੇ ਸੀਡੀਪੀਓ ਸਰਹਿੰਦ ਕੋਮਲਪ੍ਰੀਤ ਕੌਰ, ਸੁਪਰਵਾਈਜ਼ਰ ਬਲਰਾਜ ਕੌਰ, ਸਰਪੰਚ ਸਿਕੰਦਰ ਸਿੰਘ, ਪੰਚਾਇਤ ਮੈਂਬਰ, ਬੀਡੀਪੀਓ ਦਫ਼ਤਰ ਦੇ ਮੁਲਾਜ਼ਮ ਅਤੇ ਨਜ਼ਦੀਕੀ ਪਿੰਡਾਂ ਦੇ ਪੰਚ, ਸਰਪੰਚ, ਆਂਗਨਵਾੜੀ ਵਰਕਰ ਅਤੇ ਸਕੂਲ ਅਧਿਆਪਕ ਆਦਿ ਹਾਜ਼ਰ ਸਨ।
Advertisement
Advertisement
×