ਵਿਧਾਇਕ ਚੱਢਾ ਵੱਲੋਂ 15 ਪੰਚਾਇਤਾਂ ਨਾਲ ਮੀਟਿੰਗ
ਬਲਵਿੰਦਰ ਰੈਤ
ਨੂਰਪੁਰ ਬੇਦੀ, 1 ਜੁਲਾਈ
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਬਲਾਕ ਨੂਰਪੁਰ ਬੇਦੀ ਦੀਆਂ 15 ਪੰਚਾਇਤਾਂ ਨਾਲ ਤਿੰਨ ਪੜਾਵਾਂ ’ਚ ਮੀਟਿੰਗਾਂ ਕੀਤੀਆਂ। ਪਹਿਲੇ ਪੜਾਅ ’ਚ ਸਪਾਲਵਾਂ, ਪਲਾਟਾ, ਹਰੀਪੁਰ, ਸਮੁੰਦੜੀਆਂ, ਕਾਹਨਪੁਰ ਖੂਹੀ ਦੂਜੇ ਸੈਸ਼ਨ ’ਚ ਭੰਨੂਹਾ, ਬੂਥਗੜ੍ਹ, ਗੋਚਰ ਰੈਂਸੜਾ, ਨਲਹੋਟੀ ਅਪਰ ਤੇ ਤੀਜੇ ਪੜਾਅ ਵਿੱਚ ਨਲਹੋਟੀ ਲੋਅਰ, ਰੋੜੂਆਣਾ, ਕਲਵਾਂ, ਰਾਮਪੁਰ ਠੋਡਾ ਅਤੇ ਰਾਮਪੁਰ ਕਲਾਂ ਦੀਆਂ ਪੰਚਾਇਤਾਂ ਨਾਲ ਰੈਸਟ ਹਾਊਸ ਨੂਰਪੁਰ ਬੇਦੀ ਵਿੱਚ ਮੀਟਿੰਗ ਕੀਤੀ। ਵਿਧਾਇਕ ਨੇ ਪਿੰਡ ਪੱਧਰ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਸ੍ਰੀ ਚੱਢਾ ਨੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨਾਲ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ ਤੇ ਉਨ੍ਹਾਂ ਤੋਂ ਸਮੱਸਿਆਵਾਂ ਦੀ ਰਿਪੋਰਟ ਵੀ ਮੰਗੀ।
ਵਿਧਾਇਕ ਚੱਢਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਬਲਾਕ ਨੂਰਪੁਰ ਬੇਦੀ ’ਚ ਹੋ ਰਹੇ ਵਿਕਾਸ ਕਾਰਜਾਂ ’ਤੇ ਨਜ਼ਰ ਰੱਖੀ ਜਾਵੇ। ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਤੇ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਇਸ ਮੌਕੇ ਸਰਪੰਚ ਅਵਤਾਰ ਸਿੰਘ ਕੂਨਰ, ਨਰਿੰਦਰ ਸਿੰਘ ਚਾਹਲ, ਸਤਨਾਮ ਸਿੰਘ ਨਾਗਰਾ, ਸਰਪੰਚ ਗੁਰਜੀਤ ਸਿੰਘ ਕਲਵਾਂ, ਚੇਅਰਮੈਨ ਰਾਮ ਕੁਮਾਰ ਮਕਾਰੀ, ਸੁਖਬੀਰ ਸਿੰਘ ਸੈਕਟਰੀ, ਜੇਈ ਨਰਿੰਦਰ ਸਣੇ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਹਾਜ਼ਰ ਸਨ।