ਵਿਧਾਇਕ ਵੱਲੋਂ ‘ਆਪ’ ਉਮੀਦਵਾਰਾਂ ਦਾ ਪ੍ਰਚਾਰ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਨੇੜੇ ਆਉਂਦੇ ਹੀ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਜਰਨੈਲ ਸਿੰਘ ਲਾਲੀ ਅਤੇ ਪੰਚਾਇਤ ਸਮਿਤੀ ਕਾਹਨਪੁਰ ਖੂਹੀ ਦੇ ਉਮੀਦਵਾਰ ਸੁਨੀਤਾ ਦੇਵੀ, ਝੱਜ ਜ਼ੋਨ ਤੋਂ ਅੰਜਨਾ ਪਤਨੀ ਮਹਿੰਦਰ ਸਿੰਘ...
Advertisement
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਨੇੜੇ ਆਉਂਦੇ ਹੀ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਜਰਨੈਲ ਸਿੰਘ ਲਾਲੀ ਅਤੇ ਪੰਚਾਇਤ ਸਮਿਤੀ ਕਾਹਨਪੁਰ ਖੂਹੀ ਦੇ ਉਮੀਦਵਾਰ ਸੁਨੀਤਾ ਦੇਵੀ, ਝੱਜ ਜ਼ੋਨ ਤੋਂ ਅੰਜਨਾ ਪਤਨੀ ਮਹਿੰਦਰ ਸਿੰਘ ਪੰਚ, ਸਿੰਘਪੁਰ ਜ਼ੋਨ ਤੋਂ ਸੰਮਤੀ ਉਮੀਦਵਾਰ ਕਿਸ਼ਨ ਸਿੰਘ ਬਿੱਲਾ ਲਸਾੜੀ ਲਈ ਜਨ-ਸੰਪਰਕ ਮੁਹਿੰਮ ਨੂੰ ਨਵੀਂ ਰਫ਼ਤਾਰ ਦਿੱਤੀ। ਅੱਜ ਉਹ ਪਿੰਡ ਕਾਹਨਪੁਰ ਖੂਹੀ, ਨਾਲਹੋਟੀ, ਸਮੀਰੋਵਾਲ, ਝੱਜ, ਸਮੇਤ ਦਰਜਨਾਂ ਹੋਰ ਪਿੰਡਾਂ ਵਿੱਚ ਮੀਟਿੰਗਾਂ ਦੌਰਾਨ ਚੱਢਾ ਨੇ ਲੋਕਾਂ ਨੂੰ ਉਮੀਦਵਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜਸਵੀਰ ਸਿੰਘ ਨਲਹੋਟੀ, ਗੌਰਵ ਕੁਮਾਰ, ਮੱਖਣ ਸਿੰਘ ਚੇਚੀ ਸਰਪੰਚ, ਸਰਪੰਚ ਗੁਰਜੀਤ ਸਿੰਘ ਗੋਲਡੀ ਕਲਵਾਂ, ਬਚਿੱਤਰ ਸਿੰਘ ਭੱੱਠਲ ਬਲਾਕ ਪ੍ਰਧਾਨ, ਸਾਬਕਾ ਸਰਪੰਚ ਸਤੀਸ਼ ਕੁਮਾਰ ਸੋਨੂ, ਮਨਜੀਤ ਸਿੰਘ, ਚੌਧਰੀ ਮਹਿੰਦਰ ਸਿੰਘ ਸਹਿਤ ਵੱਖ-ਵੱਖ ਪਿੰਡਾਂ ਦੇ ਪਾਰਟੀ ਵਰਕਰ ਪਤਵੰਤੇ ਹਾਜ਼ਰ ਸਨ।
Advertisement
Advertisement
×

