ਮੀਰੀ-ਪੀਰੀ ਚੌਕ ਦੀ ਸਾਫ਼-ਸਫ਼ਾਈ ਕਰਵਾਈ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਮਈ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਤੇਜ ਸਿੰਘ ਅੰਟਾਲ ਨੇ ਅੱਜ ਗੁਰਦੁਆਰਾ ਮੰਜੀ ਸਾਹਿਬ ਦੇ ਸੇਵਾਦਾਰਾਂ ਦੀਆਂ ਸੇਵਾਵਾਂ ਲੈਂਦਿਆਂ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਕੋਲ ਬਣੇ ਮੀਰੀ-ਪੀਰੀ ਚੌਕ ਦੀ ਸਾਫ਼-ਸਫ਼ਾਈ ਕਰਵਾਈ।
ਅੰਟਾਲ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨਾਂ ਲਈ ਦੂਰੋਂ ਦੂਰੋਂ ਸੰਗਤ ਆਉਂਦੀ ਹੈ। ਕਈ ਸਾਲ ਪਹਿਲਾਂ ਬਣੇ ਮੀਰੀ-ਪੀਰੀ ਚੌਕ ਦੀ ਸਫ਼ਾਈ ਨਾ ਹੋਣ ਕਰਕੇ ਸੰਗਤ ਤੇ ਮਾੜਾ ਪ੍ਰਭਾਵ ਪੈਂਦਾ ਸੀ ਜਿਸ ਨੂੰ ਦੇਖਦਿਆਂ ਅੱਜ ਉਨ੍ਹਾਂ ਨੇ ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਪ੍ਰਿਤਪਾਲ ਸਿੰਘ ਦੇ ਸਹਿਯੋਗ ਨਾਲ ਸੇਵਾਦਾਰਾਂ ਨੂੰ ਨਾਲ ਲੈ ਕੇ ਮੀਰੀ-ਪੀਰੀ ਚੌਕ ’ਤੇ ਲੱਗੀਆਂ ਤਲਵਾਰਾਂ ਅਤੇ ਖੰਡਿਆਂ ਦੀ ਸਫ਼ਾਈ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਮੀਰੀ-ਪੀਰੀ ਚੌਕ ਦੇ ਆਲੇ-ਦੁਆਲੇ ਲੱਗਾ ਪੱਥਰ ਵੀ ਕਈ ਥਾਵਾਂ ਤੋਂ ਉੱਖੜ ਚੁੱਕਾ ਹੈ ਜੋ ਜਲਦੀ ਬਦਲਿਆ ਜਾਵੇਗਾ। ਚੌਕ ਦੇ ਆਸ-ਪਾਸ ਸਫ਼ਾਈ ਰੱਖਣ ਲਈ ਉਹ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਮਿਲਣਗੇ।