ਨਾਬਾਲਗ ਨਾਲ ਜਬਰ-ਜਨਾਹ ਕਰਨ ਵਾਲਾ 12 ਘੰਟਿਆਂ ਵਿਚ ਕਾਬੂ
ਅੰਬਾਲਾ ਕੈਂਟ ਦੀ ਸਰਕਾਰੀ ਰੇਲਵੇ ਪੁਲੀਸ (ਜੀ.ਆਰ.ਪੀ.) ਨੇ ਤੁਰੰਤ ਕਾਰਵਾਈ ਕਰਦਿਆਂ ਨਾਬਾਲਿਗ ਕੁੜੀ ਨਾਲ ਜਬਰ ਜਨਾਹ ਕਰਨ ਦੇ ਮੁਲਜਮ ਨੂੰ 12 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਰਾਜਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜਿਸ ਖਿਲਾਫ਼ ਪੋਕਸੋ ਐਕਟ ਅਧੀਨ...
ਅੰਬਾਲਾ ਕੈਂਟ ਦੀ ਸਰਕਾਰੀ ਰੇਲਵੇ ਪੁਲੀਸ (ਜੀ.ਆਰ.ਪੀ.) ਨੇ ਤੁਰੰਤ ਕਾਰਵਾਈ ਕਰਦਿਆਂ ਨਾਬਾਲਿਗ ਕੁੜੀ ਨਾਲ ਜਬਰ ਜਨਾਹ ਕਰਨ ਦੇ ਮੁਲਜਮ ਨੂੰ 12 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਰਾਜਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜਿਸ ਖਿਲਾਫ਼ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਫਲਤਾ ਲਈ ਪੁਲੀਸ ਅਧਿਕਾਰੀ (ਰੇਲਵੇ) ਨੀਤਿਕਾ ਗਹਿਲੋਤ ਨੇ ਇੰਸਪੈਕਟਰ ਹਰੀਸ਼ ਬੁੱਧੀਰਾਜਾ ਤੇ ਟੀਮ ਨੂੰ ਵਧਾਈ ਦਿੱਤੀ।
ਇਹ ਮਾਮਲਾ ਪੰਜਾਬ ਦੇ ਰਾਜਪੁਰਾ ਤੋਂ ਸ਼ੁਰੂ ਹੋਇਆ, ਜਿੱਥੇ ਇਕ ਨੌਜਵਾਨ ਨੇ ਬਿਹਾਰ ਜਾਣ ਦੀ ਤਿਆਰੀ ਕਰ ਰਹੇ ਪਰਿਵਾਰ ਨਾਲ ਜਾਣ-ਪਛਾਣ ਬਣਾਈ। ਉਹ ਪਰਿਵਾਰ ਦੇ ਮੁਖੀ ਨੂੰ ਸ਼ਰਾਬ ਪਿਲਾ ਕੇ ਬੇਹੋਸ਼ ਕਰ ਗਿਆ ਅਤੇ ਬਹਾਨਾ ਬਣਾ ਕੇ ਨਾਬਾਲਗ ਲੜਕੀ ਨੂੰ ਆਪਣੇ ਨਾਲ ਲੈ ਗਿਆ। ਜਦੋਂ ਕੁੜੀ ਦੇ ਪਿਤਾ ਨੂੰ ਹੋਸ਼ ਆਇਆ ਤਾਂ ਉਸ ਨੇ ਤੁਰੰਤ ਜੀ.ਆਰ.ਪੀ. ਅੰਬਾਲਾ ਕੈਂਟ ਕੋਲ ਸ਼ਿਕਾਇਤ ਦਿੱਤੀ।
ਪੁਲੀਸ ਲਈ ਚੁਣੌਤੀ ਇਹ ਸੀ ਕਿ ਪਰਿਵਾਰ ਕੋਲ ਬੱਚੀ ਦੀ ਤਸਵੀਰ ਮੌਜੂਦ ਨਹੀਂ ਸੀ। ਫਿਰ ਵੀ ਅਗਲੇ ਸਵੇਰੇ ਚੌਕਸੀ ਨਾਲ ਨੌਜਵਾਨ ਨੂੰ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨ ਤੋਂ ਫੜ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਅਪਰਾਧ ਸਵੀਕਾਰ ਲਿਆ ਅਤੇ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਕੇ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ। ਪੁਲੀਸ ਨੇ ਭਰੋਸਾ ਦਿਵਾਇਆ ਹੈ ਕਿ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇਗੀ।