ਮੰਤਰੀ ਵਿੱਚ ਵੱਲੋਂ ਸਿਹਤ ਜਾਂਚ ਕੈਂਪ ਦਾ ਜਾਇਜ਼ਾ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿੱਲ ਵਿੱਜ ਨੇ ਕਿਹਾ ਕਿ ਸੇਵਾ ਪਖਵਾੜੇ ਲਈ ਲੋਕਾਂ ਅਤੇ ਭਾਜਪਾ ਵਰਕਰਾਂ ’ਚ ਵੱਡਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪਖਵਾੜੇ ਤਹਿਤ ਹਰ ਮੰਡਲ ਵਿੱਚ ਸਿਹਤ ਜਾਂਚ ਕੈਂਪ, ਖੂਨਦਾਨ ਕੈਂਪ ਅਤੇ ਹੋਰ ਸੇਵਾ ਕਾਰਜ...
Advertisement
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿੱਲ ਵਿੱਜ ਨੇ ਕਿਹਾ ਕਿ ਸੇਵਾ ਪਖਵਾੜੇ ਲਈ ਲੋਕਾਂ ਅਤੇ ਭਾਜਪਾ ਵਰਕਰਾਂ ’ਚ ਵੱਡਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪਖਵਾੜੇ ਤਹਿਤ ਹਰ ਮੰਡਲ ਵਿੱਚ ਸਿਹਤ ਜਾਂਚ ਕੈਂਪ, ਖੂਨਦਾਨ ਕੈਂਪ ਅਤੇ ਹੋਰ ਸੇਵਾ ਕਾਰਜ ਕੀਤੇ ਜਾ ਰਹੇ ਹਨ। ਸ੍ਰੀ ਵਿੱਜ ਅੱਜ ਜਾਟਵ ਧਰਮਸ਼ਾਲਾ, ਮੋਚੀ ਮੰਡਲ ਅੰਬਾਲਾ ਛਾਉਣੀ ’ਚ ਲੱਗੇ ਸਿਹਤ ਜਾਂਚ ਕੈਂਪ ਵਿੱਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਤੋਂ ਸ਼ੁਰੂ ਹੋਇਆ ਇਹ ਸੇਵਾ ਪਖਵਾੜਾ ਦੋ ਅਕਤੂਬਰ ਤੱਕ ਜਾਰੀ ਰਹੇਗਾ। ਸਿਵਲ ਹਸਪਤਾਲ ਅੰਬਾਲਾ ਤੇ ਐੱਮ ਐੱਮ ਮੈਡੀਕਲ ਕਾਲਜ ਮੁਲਾਨਾ ਦੀਆਂ ਟੀਮਾਂ ਵੱਲੋਂ ਮਰੀਜ਼ਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਡਾ. ਰਾਕੇਸ਼ ਸਹਲ, ਡਾ. ਪੂਜਾ, ਨਗਰ ਪਰਿਸ਼ਦ ਚੇਅਰਪਰਸਨ ਸਵਰਨ ਕੌਰ ਆਦਿ ਮੌਜੂਦ ਸਨ।
Advertisement
Advertisement
×