ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਦੀ ਮੀਟਿੰਗ
ਚਮਕੌਰ ਸਾਹਿਬ: ਸੀਨੀਅਰ ਸਿਟੀਜ਼ਨ ਕੌਂਸਲ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਮੀਟਿੰਗ ਪੈਨਸ਼ਨਰ ਘਰ ਵਿੱਚ ਪ੍ਰਧਾਨ ਅਜਾਇਬ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚਮਕੌਰ ਸਾਹਿਬ ਇਤਿਹਾਸਕ ਨਗਰੀ ਨੂੰ ਜੋੜਨ ਵਾਲੀਆਂ ਲਿੰਕ...
Advertisement
ਚਮਕੌਰ ਸਾਹਿਬ: ਸੀਨੀਅਰ ਸਿਟੀਜ਼ਨ ਕੌਂਸਲ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਮੀਟਿੰਗ ਪੈਨਸ਼ਨਰ ਘਰ ਵਿੱਚ ਪ੍ਰਧਾਨ ਅਜਾਇਬ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚਮਕੌਰ ਸਾਹਿਬ ਇਤਿਹਾਸਕ ਨਗਰੀ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਜਿਵੇਂ ਕਿ ਪਿੰਡ ਭੂਰੜੇ ਨੂੰ ਜਾਂਦੀ ਸੜਕ, ਪਿੰਡ ਸੰਧੂਆਂ ਦੀ ਸੜਕ, ਪਿੰਡ ਭੈਰੋਂਮਾਜਰਾ ਅਤੇ ਕਸਬਾ ਬੇਲਾ ਦੀ ਫਿਰਨੀ ਵਾਲੀ ਸੜਕ ਦੀ ਮੁਰੰਮਤ ਕੀਤੀ ਜਾਵੇ। ਇਸ ਤੋਂ ਇਲਾਵਾ ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਹੱਲ ਕੀਤੀ ਜਾਵੇ। ਇਸ ਮੌਕੇ ਕੈਪਟਨ ਹਰਪਾਲ ਸਿੰਘ ਸੰਧੂ, ਕੈਪਟਨ ਗੁਰਦੇਵ ਸਿੰਘ, ਗੁਰਦਿਆਲ ਸਿੰਘ, ਮਲਕੀਤ ਸਿੰਘ, ਕ੍ਰਿਸ਼ਨ ਲਾਲ, ਧਰਮਪਾਲ ਸੋਖਲ, ਨਿਰਮਲ ਸਿੰਘ ,ਬਾਰਾ ਸਿੰਘ ਕੰਗ, ਨੌਹਰੀਆ ਸਿੰਘ, ਮੋਹਨ ਸਿੰਘ, ਸੁਰਜੀਤ ਸਿੰਘ, ਪਵਨ ਕੁਮਾਰ, ਭਾਗ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement