ਬਜਿੰਦਰਾ ਹਸਪਤਾਲ ਵੱਲੋਂ ਮੈਡੀਕਲ ਜਾਂਚ ਕੈਂਪ
ਇੱਥੇ ਬਜਿੰਦਰਾ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਡਾ. ਬਜਿੰਦਰਾ ਸਿੰਘ ਦੀ ਦੇਖ-ਰੇਖ ਅਧੀਨ ਲਗਾਏ ਕੈਂਪ ਦੌਰਾਨ ਹੱਡੀਆਂ ਅਤੇ ਜੋੜਾਂ, ਨੱਕ, ਕੰਨ ਅਤੇ ਗਲੇ, ਜਨਰਲ ਸਰਜਰੀ, ਮੈਡੀਸਨ, ਬੱਚਿਆਂ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਲਗਪਗ...
Advertisement
ਇੱਥੇ ਬਜਿੰਦਰਾ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਡਾ. ਬਜਿੰਦਰਾ ਸਿੰਘ ਦੀ ਦੇਖ-ਰੇਖ ਅਧੀਨ ਲਗਾਏ ਕੈਂਪ ਦੌਰਾਨ ਹੱਡੀਆਂ ਅਤੇ ਜੋੜਾਂ, ਨੱਕ, ਕੰਨ ਅਤੇ ਗਲੇ, ਜਨਰਲ ਸਰਜਰੀ, ਮੈਡੀਸਨ, ਬੱਚਿਆਂ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਲਗਪਗ 180 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਮਰੀਜ਼ਾਂ ਦੀਆਂ ਹੱਡੀਆਂ ਦੀ ਮਜ਼ਬੂਤੀ ਤੇ ਖੂਨ ਦੇ ਟੈਸਟ ਮੁਫ਼ਤ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਡਾ. ਬਜਿੰਦਰਾ ਸਿੰਘ ਨੇ ਹਸਪਤਾਲ ਦੇ ਵਿਭਾਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜਿੰਦਰਾ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਤਜਰਬੇਕਾਰ ਡਾਕਟਰ ਮੌਜੂਦ ਹਨ।
Advertisement
Advertisement
×