ਦਸਮੇਸ਼ ਯੂਥ ਕਲੱਬ ਵੱਲੋਂ ਮੈਡੀਕਲ ਕੈਂਪ
ਰੂਪਨਗਰ ਵਿੱਚ ਸਮਾਜ ਸੇਵੀ ਕੰਮਾਂ ਲਈ ਕਾਰਜਸ਼ੀਲ ਦਸਮੇਸ਼ ਯੂਥ ਕਲੱਬ ਗਰੀਨ ਐਵੇਨਿਊ ਵੱਲੋਂ ਰੋਟਰੀ ਕਲੱਬ ਰੋਪੜ ਸੈਂਟਰਲ ਅਤੇ ਇਸਤਰੀ ਸਤਿਸੰਗ ਸਭਾ ਰੂਪਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿੱਚ ਜਨਰਲ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਕੈਂਪ ਦੌਰਾਨ ਸਨੀ ਹਸਪਤਾਲ ਰੂਪਨਗਰ ਤੋਂ ਆਈ ਡਾਕਟਰ ਅਵਜੀਤ ਸਿੰਘ ਅਤੇ ਡਾਕਟਰ ਕੁਲਵਿੰਦਰ ਕੌਰ ਤੇ ਅਧਾਰਿਤ ਟੀਮ ਨੇ 125 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਮੁੱਖ ਮਹਿਮਾਨ ਵੱਜੋਂ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਹਾਜ਼ਰ ਹੋਏ, ਜਦੋਂ ਕਿ ਵਿਸ਼ੇਸ਼ ਮਹਿਮਾਨ ਵੱਜੋਂ ਪਰਮਜੀਤ ਸਿੰਘ ਲੱਖੇਵਾਲ ਮੈਂਬਰ ਐੱਸ ਜੀ ਪੀ ਸੀ, ਮੈਨੇਜਰ ਜਸਵੀਰ ਸਿੰਘ ਭੱਠਾ ਸਾਹਿਬ, ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਰੂਪਨਗਰ ਹਾਜ਼ਰ ਹੋਏ। ਇਸ ਮੌਕੇ ਰੋਟਰੀਅਨ ਐਡਵੋਕੇਟ ਹਰਸਿਮਰਤ ਸਿੰਘ ਸਿੱਟਾ, ਰੋਟਰੀਅਨ ਗੁਰਜਿੰਦਰ ਸਿੰਘ, ਮਨਜਿੰਦਰ ਸਿੰਘ, ਨਰਿੰਦਰ ਸਿੰਘ, ਜਗਨੰਦਰ ਸਿੰਘ ਰੀਹਲ ਹਾਜ਼ਰ ਸਨ।