ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਅੱਜ ਪੰਜਾਬ ਤੇ ਹਰਿਆਣਾ ਦੀ ਸਰਹੱਦ ਉਤੇ ਪਹਾੜੀਆਂ ਵਿਚਕਾਰ ਵਸਦੇ ਜ਼ਿਲ੍ਹਾ ਮੁਹਾਲੀ ਦੇ ਹਲਕਾ ਖਰੜ ਅਧੀਨ ਪੈਂਦੇ ਪਿੰਡ ਮਸੋਲ ਦੀ ਪੰਚਾਇਤ ਦਾ ਵਫ਼ਦ ਮਿਲਿਆ। ਸਰਪੰਚ ਬਿੰਦਰ ਸਿੰਘ ਦੀ ਅਗਵਾਈ ਹੇਠ ਪੰਚਾਇਤ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਪਿੰਡ ਟਾਂਡੀ ਤੋਂ ਮਸੋਲ ਨੂੰ ਇੱਕ ਹੀ ਰਾਸਤਾ ਜਾਂਦਾ ਹੈ ਜੋ ਬਰਸਾਤਾਂ ਦੇ ਪਾਣੀ ਨੇ ਖੋਰ ਦਿੱਤਾ ਹੈ। ਇਸ ਵਿੱਚ ਡੂੰਘੇ ਟੋਏ ਪੈ ਗਏ ਹਨ। ਲੋੋਕਾਂ ਦਾ ਆਉਣ-ਜਾਣ ਬੰਦ ਹੋ ਹੈ। ਸਕੂਲ ਜਾਣ ਵਾਲੇ ਬੱਚਿਆਂ, ਅਧਿਆਪਕਾਂ ਸਮੇਤ ਪਿੰਡ ਦੇ ਲੋਕਾਂ ਨੂੰ ਕੰਮ ’ਤੇ ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਜਗਮੋਹਨ ਕੰਗ ਨੂੰ ਦੱਸਿਆ ਕਿ ਪਿੰਡ ਮਸੌਲ ਵਿਖੇ ਇੱਕ ਸਕੂਲ ਸਿਰਫ਼ ਪ੍ਰਾਇਮਰੀ ਤੱਕ ਹੈ ਜੋ ਕਿ ਬੱਚਿਆਂ ਦੇ ਹਿੱਤ ਵਿੱਚ ਅੱਠਵੀ ਜਾਂ ਦੱਸਵੀ ਤੱਕ ਹੋਣਾ ਜ਼ਰੂਰੀ ਹੈ ਅਤੇ ਪਿੰਡ ਦੇ ਬੱਚਿਆਂ ਨੂੰ ਉੱਚੇਰੀ ਸਿੱਖਿਆਂ ਲਈ ਨਵਾਂ ਗਰਾਉਂ ਵਿੱਚ ਕਰੀਬ ਦਸ-ਪੰਦਰਾਂ ਕਿੱਲੋਮੀਟਰ ਦੂਰ ਜਾਣਾ ਪੈਂਦਾ ਹੈ। ਲੋਕਾਂ ਅਨੁਸਾਰ ਪਿੰਡ ਮਸੋਲ ਵਿੱਚ ਲੋੜੀਂਦੇ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਤਸੱਲੀ ਬਖਸ਼ ਨਹੀਂ ਆਉਂਦੀ। ਬਿਜਲੀ ਦਾ ਵੱਡਾ ਟਰਾਂਸਫਾਰਮਰ ਲੱਗਾਉਣ ਦੀ ਲੋੜ ਹੈ। ਲੋਕਾਂ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਪਿੰਡ ਨੂੰ ਅਣਗੌਲਿਆ ਪਿਆ ਹੈ।
ਜਗਮੋਹਨ ਕੰਗ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਸਬੰਧਤ ਸਾਰੇ ਵਿਭਾਗਾਂ ਦੇ ਉਚ ਅਧਿਕਾਰੀਆ ਨਾਲ ਗੱਲਬਾਤ ਕਰਕੇ ਲੋੜੀਂਦੀ ਕਾਰਵਾਈ ਕਰਵਾਉਣ ਲਈ ਅਲੱਗ ਤੌਰ ਉਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਭੇਜਣਗੇ।