ਨਕਾਬਪੋੋਸ਼ਾਂ ਨੇ ਘਰ ’ਚੋਂ ਸਾਮਾਨ ਲੁੱਟਿਆ
ਇੱਥੋਂ ਦੇ ਮੰਨਤ ਐਨਕਲੇਵ ਵਿੱਚ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਇਕ ਘਰ ਵਿੱਚ ਲੁੱਟ-ਖੋਹ ਕੀਤੀ। ਬਦਮਾਸ਼ ਕਲੋਨੀ ਦੇ ਇਕ ਘਰ ਵਿੱਚ ਜਬਰੀ ਵੜ ਕੇ 20 ਸਾਲਾ ਦੀ ਕੁੜੀ ਨੂੰ ਚਾਕੂ ਦੀ ਨੋਕ ’ਤੇ ਅੱਧੇ ਘੰਟੇ ਤੱਕ ਬੰਧਕ ਬਣਾ ਕੇ ਰੱਖਿਆ ਅਤੇ...
Advertisement
ਇੱਥੋਂ ਦੇ ਮੰਨਤ ਐਨਕਲੇਵ ਵਿੱਚ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਇਕ ਘਰ ਵਿੱਚ ਲੁੱਟ-ਖੋਹ ਕੀਤੀ। ਬਦਮਾਸ਼ ਕਲੋਨੀ ਦੇ ਇਕ ਘਰ ਵਿੱਚ ਜਬਰੀ ਵੜ ਕੇ 20 ਸਾਲਾ ਦੀ ਕੁੜੀ ਨੂੰ ਚਾਕੂ ਦੀ ਨੋਕ ’ਤੇ ਅੱਧੇ ਘੰਟੇ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਘਰ ਵਿੱਚ ਪਈ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਬਦਮਾਸ਼ਾਂ ਦੀ ਤਸਵੀਰ ਨੇੜਲੇ ਘਰ ਦੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਥਾਣਾ ਮੁਖੀ ਸਤਿੰਦਰ ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੀ ਸੀ ਟੀ ਵੀ ਫੁਟੇਜ਼ ਦੇ ਆਧਾਰ ’ਤੇ ਮੋਟਰਸਾਈਕਲ ਦੇ ਨੰਬਰ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Advertisement
Advertisement
×

