ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ
ਕੁਲਦੀਪ ਸਿੰਘ
ਚੰਡੀਗੜ੍ਹ, 31 ਮਈ
ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਸੰਸਥਾਪਕ ਸ੍ਰੀ ਮਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਸੁਖਨਾ ਝੀਲ ਚੰਡੀਗੜ੍ਹ ਵਾਲਿਆਂ ਵੱਲੋਂ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਏ ਗਏ। ਇਸ ਮੌਕੇ ਗੁਰਸਾਗਰ ਚੈਰੀਟੇਬਲ ਹਸਪਤਾਲ ‘ਆਯੁਰਵੇਦਾ ਪੰਚ ਕਰਮਾਂ ਅਤੇ ਨੈਚੁਰ ਥਰੈਪੀ’ ਵਿਚ ਮੈਡੀਕਲ ਕੈਂਪ ਲਗਾਇਆ ਗਿਆ।
ਸਮਾਗਮ ਦੀ ਸਮੁੱਚੀ ਦੇਖ-ਰੇਖ ਫਾਊਂਡੇਸ਼ਨ ਦੇ ਸਹਿ-ਚੇਅਰਮੈਨ ਭਾਈ ਤੇਜੇਸ਼ਵਰ ਪ੍ਰਤਾਪ ਸਿੰਘ ਅਤੇ ਕਰਤਾਰ ਆਸਰਾ ਟਰੱਸਟ ਦੇ ਚੇਅਰਪਰਸਨ ਮਾਤਾ ਚਰਨ ਕਮਲ ਕੌਰ ਦੇ ਸਹਿਯੋਗ ਨਾਲ ਕੀਤੀ ਗਈ। ਸੰਤ ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲਿਆਂ ਨੇ ਇਨ੍ਹਾਂ 21 ਦਿਨਾਂ ਸਮਾਗਮਾਂ ਵਿੱਚ ਸੰਗਤਾਂ ਨੂੰ ਸ਼ਬਦ ਕੀਰਤਨ ਤੇ ਗੁਰੂ ਇਤਿਹਾਸ ਨਾਲ ਜੋੜਨਾ ਕੀਤਾ।
ਸਮਾਗਮ ਵਿੱਚ ਸੰਤ ਮਹਾਂਪੁਰਖ, ਸੰਤ ਬਾਬਾ ਤਰਲੋਚਨ ਸਿੰਘ ਹਮੀਰਾ ਵਾਲੇ , ਬੰਦੀ ਸਿੰਘ ਰਿਹਾਈ ਕੋਮੀ ਮੋਰਚਾ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਬਾਬਾ ਜਗਰੂਪ ਸਿੰਘ ਬਰਨਾਲਾ, ਗੁਰਸਾਗਰ ਚੈਰੀਟੇਬਲ ਹਸਪਤਾਲ ਦੇ ਪ੍ਰਮੁੱਖ ਡਾਕਟਰ ਨੀਰਜ, ਰਾਜਾ ਸਿੰਘ ਜਨਰਲ ਸਕੱਤਰ ਜਾਟ ਮਹਾਂਸਭਾ ਪੰਜਾਬ, ਭਾਈ ਜਗਜੀਤ ਸਿੰਘ ਜੀ ਛੜਬੜ ਜਰਨਲ ਸਕੱਤਰ ਬਸਪਾ, ਜਥੇਦਾਰ ਬਲਕਾਰ ਸਿੰਘ ਜੀ ਬ੍ਰਿਗੇਡੀਅਰ ਹਰਿਦਰਪਾਲ ਸਿੰਘ ਬੇਦੀ, ਨੀਰਜ ਮਹਿਤਾ, ਰਾਵਿੰਦਰ ਸਿੰਘ ਸੇਖੋਂ, ਸੰਤ ਬਾਬਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲ ਤੋਂ ਗੁਰਦੁਆਰਾ ਗੁਰਸਾਗਰ ਸਾਹਿਬ ਦੀ ਧਰਤੀ ’ਤੇ 21 ਦਿਨਾਂ ਦੇ ਜਾਪ ਨਾਲ ਸੰਗਤ ਨੂੰ ਜੋੜਿਆ ਜਾਂਦਾ ਹੈ ।
ਬਾਬਾ ਜ਼ੋਰਾਵਰ ਬਾਬਾ ਫਤਹਿ ਸਿੰਘ ਸੋਸਾਇਟੀ, ਕਰਤਾਰ ਆਸਰਾ ਟਰੱਸਟ, ਮਾਤਾ ਗੁਜਰੀ ਦਲ, ਗੁਰਦੁਆਰਾ ਜੋਤਗੜ੍ਹ ਚਮਕੌਰ ਸਾਹਿਬ, ਗੁਰਦੁਆਰਾ ਸੰਤ ਸਾਗਰ ਸਾਹਿਬ ਜ਼ਿਲ੍ਹਾ ਜਲੰਧਰ, ਗੁਰਦੁਆਰਾ ਮਾਤਾ ਸਤੀਆਂ, ਜ਼ਿਲ੍ਹਾ ਕਪੂਰਥਲਾ, ਗੁਰਦੁਆਰਾ ਗੁਰਸਾਗਰ ਭਵਨ ਨਾਂਦੇੜ ਹਜ਼ੂਰ ਸਾਹਿਬ ਦਾ ਪੂਰਨ ਸਹਿਯੋਗ ਰਿਹਾ।
ਸਮਾਗਮਾਂ ਵਿੱਚ ਸੰਤ ਮਹਾਂਪੁਰਖ, ਰਵਿੰਦਰ ਸਿੰਘ ਸੇਖੋਂ, ਭਾਈ ਜਸਵੀਰ ਸਿੰਘ ਬੇਦੀ, ਭਾਈ ਕੁਲਦੀਪ ਸਿੰਘ, ਜਥੇਦਾਰ ਜੋਗਿੰਦਰ ਸਿੰਘ ਹਰਭਿੰਦਰ ਸਿੰਘ ਭਿੰਦਰ, ਬਲਕਾਰ ਸਿੰਘ ਅਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ।