ਮਾਰਸ਼ਲ ਗਰੁੱਪ ਵੱਲੋਂ ਡਾਕਟਰਾਂ ਦਾ ਸਨਮਾਨ
ਕੁਰਾਲੀ (ਮਿਹਰ ਸਿੰਘ): ਮਾਰਸ਼ਲ ਗਰੁੱਪ ਵੱਲੋਂ ਸਥਾਨਕ ਸਿਵਲ ਹਸਪਤਾਲ ਵਿੱਚ ਡਾਕਟਰ ਦਿਵਸ ’ਤੇ ਡਾਕਟਰਾਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ। ਮਾਰਸ਼ਲ ਗਰੁੱਪ ਦੇ ਆਗੂ ਰਣਜੀਤ ਸਿੰਘ ਕਾਕਾ ਨੇ ਕਿਹਾ ਕਿ ਡਾਕਟਰ ਦਿਵਸ ਸਾਨੂੰ ਡਾਕਟਰਾਂ ਪ੍ਰਤੀ ਸਤਿਕਾਰ ਤੇ ਧੰਨਵਾਦ ਪ੍ਰਗਟ...
Advertisement
ਕੁਰਾਲੀ (ਮਿਹਰ ਸਿੰਘ): ਮਾਰਸ਼ਲ ਗਰੁੱਪ ਵੱਲੋਂ ਸਥਾਨਕ ਸਿਵਲ ਹਸਪਤਾਲ ਵਿੱਚ ਡਾਕਟਰ ਦਿਵਸ ’ਤੇ ਡਾਕਟਰਾਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ। ਮਾਰਸ਼ਲ ਗਰੁੱਪ ਦੇ ਆਗੂ ਰਣਜੀਤ ਸਿੰਘ ਕਾਕਾ ਨੇ ਕਿਹਾ ਕਿ ਡਾਕਟਰ ਦਿਵਸ ਸਾਨੂੰ ਡਾਕਟਰਾਂ ਪ੍ਰਤੀ ਸਤਿਕਾਰ ਤੇ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। ਇਹ ਲੋਕ ਸਾਡੀ ਜ਼ਿੰਦਗੀ ਦੇ ਅਜਿਹੇ ਨਾਇਕ ਹਨ ਜੋ ਨਾ ਸਿਰਫ਼ ਬਿਮਾਰੀਆਂ ਦਾ ਇਲਾਜ ਕਰਦੇ ਹਨ ਸਗੋਂ ਸਾਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਵੀ ਕਰਦੇ ਹਨ। ਇਸੇ ਦੌਰਾਨ ਹਸਪਤਾਲ ਦੇ ਐੱਸਐੱਮਓ ਅਮਿਤ ਅਰੋੜਾ, ਡਾ. ਦਵਿੰਦਰ ਕੁਮਾਰ, ਡਾ. ਸਾਹਿਲ, ਡਾ. ਦੀਵਾਂਸ਼ੂ, ਡਾ. ਮਨੋਜ ਸ਼ਰਮਾ ਦਾ ਦਸਤਾਰਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਜਗਤਾਰ ਸਿੰਘ ਸਿੱਧੂ, ਜਗਦੇਵ ਸਿੰਘ ਜੱਗੂ, ਅਵਤਾਰ ਸਿੰਘ ਕਲਸੀ, ਵਿਸ਼ਨੂੰ, ਪਰਮਜੀਤ ਸਿੰਘ, ਲਾਡੀ ਮਹਿਰਾ ਆਦਿ ਹਾਜ਼ਰ ਸਨ।
Advertisement
Advertisement
×