ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਿੰਜੌਰ ਦੇ ਯਾਦਵਿੰਦਰਾ ਗਾਰਡਨ ਵਿੱਚ ਮੈਂਗੋ ਮੇਲਾ ਸ਼ੁਰੂ

ਮੇਲੇ ਵਿੱਚ 500 ਤੋਂ ਵੱਧ ਅੰਬਾਂ ਦੀਆਂ ਕਿਸਮਾਂ ਦੇ ਸਟਾਲ ਲਗਾਏ; ਸ਼ਿਲਪਕਾਰਾਂ ਦੀ ਪ੍ਰਦਰਸ਼ਨੀ ਵੀ ਲਗਾਈ
Advertisement

ਪੀ.ਪੀ. ਵਰਮਾ

ਪੰਚਕੂਲਾ, 4 ਜੁਲਾਈ

Advertisement

ਪਿੰਜੌਰ ਦੇ ਯਾਦਵਿੰਦਰਾ ਗਾਰਡਨ ਵਿੱਚ ਅੱਜ ਮੈਂਗੋ ਮੇਲਾ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ 500 ਤੋਂ ਵੱਧ ਅੰਬਾਂ ਦੀਆਂ ਕਿਸਮਾਂ ਦੇ ਸਟਾਲ ਲਗਾਏ ਗਏ। ਇਹ ਮੇਲਾ ਬਾਗਵਾਨੀ ਵਿਭਾਗ ਅਤੇ ਹਰਿਆਣਾ ਟੂਰਿਜ਼ਮ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਹੋਇਆ। ਹਰਿਆਣਾ ਦੇ ਟੂਰਿਜ਼ਮ ਅਤੇ ਸਹਿਕਾਰਤਾ ਮੰਤਰੀ ਅਰਵਿੰਦ ਸ਼ਰਮਾ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਮੇਲਿਆਂ ਨਾਲ ਲੋਕਾਂ ਵਿੱਚ ਆਪਸੀ ਭਾਈਚਾਰਾ ਵੱਧਦਾ ਹੈ ਅਤੇ ਇਸ ਤਰ੍ਹਾਂ ਦੇ ਮੇਲੇ ਵਿਭਾਗ ਵੱਲੋਂ ਹਰ ਸਾਲ ਕਰਵਾਏ ਜਾਂਦੇ ਹਨ। ਇਸ ਮੌਕੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਸ ਸਿੰਘ ਰਾਣਾ ਨੇ ਵੀ ਮੇਲੇ ਵਿੱਚ ਸ਼ਿਰਕਤ ਕੀਤਾ। ਉਨ੍ਹਾਂ ਪ੍ਰਦਰਸ਼ਨੀਆਂ ਵਿੱਚ ਵੱਖ-ਵੱਖ ਕਿਸਮ ਦੇ ਅੰਬ ਵੇਖੇ ਅਤੇ ਅੰਬ ਉਤਪਾਦਕਾਂ ਦੀ ਤਰੀਫ ਕੀਤੀ। ਇਸ ਅੰਬਾਂ ਦੀ ਪ੍ਰਦਰਸ਼ਨੀ ਵਿੱਚ ਹਰਿਆਣਾ, ਪੰਜਾਬ, ਹਿਮਾਚਲ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਹੋਰ ਕਈ ਸਟੇਟਾਂ ਦੇ ਕਾਸਤਕਾਰ ਆਏ ਹੋਏ ਸਨ। ਮੇਲੇ ਵਿੱਚ ਤਿੰਨ ਦਿਨ ਸਟੋਰੀ ਲਿਖਣ ਦੇ ਮੁਕਾਬਲੇ ਹੋਣਗੇ। ਰੰਗੋਲੀ, ਡਰਾਇੰਗ, ਪੋਸਟਰ ਮੇਕਿੰਗ ਅਤੇ ਅੰਬ ਕੁਇੱਜ਼ ਵੀ ਹੋਣਗੇ। ਸੱਭਿਆਚਾਰਕ ਕਲਾਕਾਰਾਂ ਦੁਆਰਾ ਦਿਨ ਦੇ ਪ੍ਰਦਰਸ਼ਨ ਅਤੇ ਆਕਰਸ਼ਕ ਪੇਸ਼ਕਾਰੀਆਂ ਨਾਲ ਮੇਲੇ ਦੀ ਖਿੱਚ ਹੋਰ ਵੀ ਵਧੀ। ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ ਨਾਗਦਾ ਪਾਰਟੀ, ਜੰਗਮ ਪਾਰਟੀ, ਬਿਗਪਾਈਪਰ ਗਰੁੱਪ, ਬੀਨ ਪਾਰਟੀ, ਏਕਤਾਰਾ ਪਾਰਟੀ, ਕੈਲੀਡੋਸਕੋਪ ਡਾਂਸ ਅਤੇ ਵੱਖ-ਵੱਖ ਕਲਾਕਾਰਾਂ ਦੁਆਰਾ ਗਾਇਨ ਪ੍ਰਦਰਸ਼ਨ ਵੀ ਦੇਖੇ ਗਏ। ਮੇਲੇ ਵਿੱਚ ਰੋਜ਼ਾਨਾ ਵੱਡੇ ਮੰਚ ਉੱਤੇ ਪੰਜਾਬੀ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ। ਹਰਿਆਣਾ ਟੂਰਿਜ਼ਮ ਦੇ ਜਨਰਲ ਮੈਨੇਜਰ ਅਸ਼ਤੋਸ਼ ਰਾਜਨ ਨੇ ਦੱਸਿਆ ਕਿ ਇਸ ਬਾਰ ਮੇਲਾ ਬਾਕੀ ਮੇਲਿਆਂ ਤੋਂ ਅਲੱਗ ਹੋਵੇਗਾ। ਇਸ ਵਿੱਚ 100 ਤੋਂ ਵੱਧ ਸਕੂਲਾਂ ਦੇ ਬੱਚੇ ਹਿੱਸਾ ਲੈਣਗੇ। ਹਰਿਆਣਾ ਟੂਰਿਜ਼ਮ ਨੇ ਵੱਧ ਤੋਂ ਵੱਧ ਸੈਲਾਨੀਆਂ ਨੂੰ ਬਲਾਉਣ ਲਈ ਇੰਟਰੀ ਫੀਸ 100 ਤੋਂ ਘਟਾਂ ਕੇ 50 ਰੁਪਏ ਰੱਖੀ ਹੈ। ਇਸ ਵਾਰ ਮੇਲੇ ਵਿੱਚ ਸ਼ਿਲਪਕਾਰ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ।

Advertisement