ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੀਟੀਯੂ ਕੰਡਕਟਰ ਦੀ ਪ੍ਰੀਖਿਆਂ ’ਚ ਉਮੀਦਵਾਰ ਦੀ ਥਾਂ ਬੈਠਣ ਵਾਲਾ ਗ੍ਰਿਫ਼ਤਾਰ

ਚੰਡੀਗੜ੍ਹ ਵਿੱਚ ਸੀਟੀਯੂ ਵਿੱਚ ਕੰਡਕਟਰ ਦੀ ਅਸਾਮੀ ਲਈ ਪ੍ਰੀਖਿਆ ਦੌਰਾਨ ਉਮੀਦਵਾਰ ਦੀ ਥਾਂ ਪ੍ਰੀਖਿਆ ਦੇਣ ਵਾਲੇ ਨੂੰ ਚੰਡੀਗੜ੍ਹ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਥਾਣਾ ਸੈਕਟਰ-49 ਦੀ ਪੁਲੀਸ ਵੱਲੋਂ ਸੀਟੀਯੂ ਦੇ ਡਾਇਰੈਕਟਰ ਤੇ ਡਿਵੀਜ਼ਨਲ ਮੈਨੇਜਰ ਰਾਮ ਕਿਸ਼ਨ ਦੀ...
Advertisement
ਚੰਡੀਗੜ੍ਹ ਵਿੱਚ ਸੀਟੀਯੂ ਵਿੱਚ ਕੰਡਕਟਰ ਦੀ ਅਸਾਮੀ ਲਈ ਪ੍ਰੀਖਿਆ ਦੌਰਾਨ ਉਮੀਦਵਾਰ ਦੀ ਥਾਂ ਪ੍ਰੀਖਿਆ ਦੇਣ ਵਾਲੇ ਨੂੰ ਚੰਡੀਗੜ੍ਹ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਥਾਣਾ ਸੈਕਟਰ-49 ਦੀ ਪੁਲੀਸ ਵੱਲੋਂ ਸੀਟੀਯੂ ਦੇ ਡਾਇਰੈਕਟਰ ਤੇ ਡਿਵੀਜ਼ਨਲ ਮੈਨੇਜਰ ਰਾਮ ਕਿਸ਼ਨ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਜੂਨ 2023 ਵਿੱਚ ਸੈਕਟਰ 50 ਵਿੱਚ ਸਥਿਤ ਕਾਲਜ ’ਚ ਹੋਈ ਕੰਡਕਟਰ ਦੀ ਪ੍ਰੀਖਿਆ ਦੌਰਾਨ ਨਵੀਨ ਵਾਸੀ ਸੋਨੀਪਤ ਦੀ ਥਾਂ ’ਤੇ ਕਿਸੇ ਹੋਰ ਨੌਜਵਾਨ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਸੀਟੀਯੂ ਨੇ ਜਾਂਚ ਕੀਤੀ ਤਾਂ ਪਾਇਆ ਕਿ ਸਚਿਨ ਨਾਮ ਦੇ ਨੌਜਵਾਨ ਨੇ ਉਸ ਸਮੇਂ ਪ੍ਰੀਖਿਆ ਦਿੱਤੀ ਸੀ। ਥਾਣਾ ਸੈਕਟਰ 49 ਦੀ ਪੁਲੀਸ ਨੇ ਉਕਤ ਮਾਮਲੇ ਸਬੰਧੀ ਜਾਣਕਾਰੀ ਮਿਲਦਿਆਂ ਹੀ ਕੇਸ ਦਰਜ ਕਰ ਕੇ ਮੁਲਜ਼ਮ ਨਵੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

Advertisement

Advertisement