Mahua Moitra ਨੇ 'ਚੁੱਪ-ਚੁਪੀਤੇ' BJD ਦੇ Ex-MP ਨਾਲ ਵਿਆਹ ਕਰਵਾਇਆ, ਸੱਜ-ਵਿਆਹੇ ਜੋੜੇ ਦੀ ਫੋਟੋ ਹੋਈ ਵਾਇਰਲ
Mahua Moitra 'quietly' marries BJD ex-MP Pinaki Misra; photo of newlyweds from Germany goes viral
ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਪਿਨਾਕੀ ਮਿਸ਼ਰਾ ਦੇ ਪਿਛਲੇ ਵਿਆਹ ਤੋਂ ਹਨ ਦੋ ਬੱਚੇ; ਮੋਇਤਰਾ ਦਾ ਵੀ ਇਹ ਦੂਜਾ ਵਿਆਹ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 5 ਜੂਨ
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ 30 ਮਈ ਨੂੰ ਸੀਨੀਅਰ ਵਕੀਲ ਤੇ ਬੀਜੂ ਜਨਤਾ ਦਲ (BJD) ਦੇ ਸਾਬਕਾ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਨਾਲ ਚੁੱਪ-ਚਾਪ ਵਿਆਹ ਕਰਵਾ ਲਿਆ ਹੈ।
ਵਿਆਹ ਦੇ ਨਿੱਜੀ ਸਮਾਰੋਹ ਨੂੰ ਬਹੁਤ ਗੁਪਤ ਰੱਖਿਆ ਗਿਆ, ਜਿਸ ਦੀ ਵਾਇਰਲ ਹੋ ਰਹੀ ਇੱਕ ਫੋਟੋ ਵਿੱਚ ਜੋੜੇ ਨੂੰ ਜਰਮਨੀ ’ਚ ਇਕੱਠਿਆਂ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ।
ਉੜੀਸਾ ਦੇ ਪੁਰੀ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਮਿਸ਼ਰਾ ਦੇ ਪਿਛਲੇ ਵਿਆਹ ਤੋਂ ਦੋ ਬੱਚੇ ਹਨ। ਮਹੂਆ ਮੋਇਤਰਾ ਦਾ ਵੀ ਇਹ ਦੂਜਾ ਵਿਆਹ ਹੈ।
ਵਾਇਰਲ ਫੋਟੋ ਵਿਚ 50 ਸਾਲਾ ਮੋਇਤਰਾ ਸੋਨੇ ਅਤੇ ਗੁਲਾਬੀ ਰੰਗੀ ਸਾੜੀ ਵਿੱਚ ਸਜੀ ਹੋਈ, ਆਪਣੇ ਪਤੀ ਮਿਸ਼ਰਾ ਨਾਲ ਜਰਮਨੀ ਦੀਆਂ ਸੜਕਾਂ 'ਤੇ ਹੱਥ ਵਿੱਚ ਹੱਥ ਪਾ ਕੇ ਤੁਰਦੀ ਹੋਈ ਦਿਖਾਈ ਦੇ ਰਹੀ ਹੈ।
ਉਸ ਦਾ ਪਹਿਲਾ ਵਿਆਹ ਡੈਨਿਸ਼ ਫਾਈਨਾਂਸਰ ਲਾਰਸ ਬ੍ਰੋਰਸਨ ਨਾਲ ਹੋਇਆ ਸੀ। ਉਹ ਪਹਿਲਾਂ ਵਕੀਲ ਜੈ ਅਨੰਤ ਦੇਹਰਾਦਰਾਈ ਨਾਲ ਕਥਿਤ ਤੌਰ 'ਤੇ ਹਾਈ-ਪ੍ਰੋਫਾਈਲ ਰਿਸ਼ਤੇ ਵਿੱਚ ਵੀ ਸੀ।
ਆਪਣੇ ਜ਼ੋਰਦਾਰ ਭਾਸ਼ਣਾਂ ਲਈ ਜਾਣੀ ਜਾਂਦੀ, ਮੋਇਤਰਾ ਦਾ ਸੰਸਦ ਮੈਂਬਰ ਵਜੋਂ ਪਹਿਲਾ ਕਾਰਜਕਾਲ ਕਾਰੋਬਾਰੀ ਗੌਤਮ ਅਡਾਨੀ ਦੇ ਵਿਵਾਦ ਤੋਂ ਬਾਅਦ ਛੋਟਾ ਕਰ ਦਿੱਤਾ ਗਿਆ ਸੀ, ਜਦੋਂ ਉਸ ਨੂੰ ਸੰਸਦ ਮੈਂਬਰੀ ਤੋਂ ਅਯੋਗ ਕਰਾਰ ਦੇ ਕੇ ਹਟਾ ਦਿੱਤਾ ਗਿਆ ਸੀ। ਪਰ ਪਿਛਲੀਆਂ ਆਮ ਚੋਣਾਂ ਦੌਰਾਨ ਉਹ ਦੁਬਾਰਾ ਪੱਛਮੀ ਬੰਗਾਲ ਤੋਂ ਜਿੱਤ ਕੇ ਸੰਸਦ ਵਿਚ ਪੁੱਜਣ ’ਚ ਕਾਮਯਾਬ ਰਹੀ।