ਮਾਧੋਪੁਰ ਦੀ ਰੇਸ਼ਮ ਕੌਰ ਦਾ ਸਨਮਾਨ
ਕਿਸਾਨ ਆਗੂ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਮਈ 1990 ਅਤਿਵਾਦੀਆਂ ਦਾ ਸਾਹਮਣਾ ਕਰਨ ਵਾਲੀ ਮਾਤਾ ਰੇਸ਼ਮ ਕੌਰ ਗਰੀਬੀ ਵਾਲ਼ਾ ਜੀਵਨ ਬਤੀਤ ਕਰ ਰਹੀ ਹੈ। ਹਮਲਾਵਰਾਂ ਨੇ ਉਨ੍ਹਾਂ ਦੇ ਪਤੀ ਕਾਮਰੇਡ ਕਰਤਾਰ ਚੰਦ ਨੂੰ ਗੋਲੀ ਮਾਰ ਦਿੱਤੀ ਸੀ। ਇਸ ਹਾਲਾਤ...
Advertisement
ਕਿਸਾਨ ਆਗੂ ਗੁਰਨਾਇਬ ਸਿੰਘ ਜੇਤੇਵਾਲ ਨੇ ਕਿਹਾ ਕਿ ਮਈ 1990 ਅਤਿਵਾਦੀਆਂ ਦਾ ਸਾਹਮਣਾ ਕਰਨ ਵਾਲੀ ਮਾਤਾ ਰੇਸ਼ਮ ਕੌਰ ਗਰੀਬੀ ਵਾਲ਼ਾ ਜੀਵਨ ਬਤੀਤ ਕਰ ਰਹੀ ਹੈ। ਹਮਲਾਵਰਾਂ ਨੇ ਉਨ੍ਹਾਂ ਦੇ ਪਤੀ ਕਾਮਰੇਡ ਕਰਤਾਰ ਚੰਦ ਨੂੰ ਗੋਲੀ ਮਾਰ ਦਿੱਤੀ ਸੀ। ਇਸ ਹਾਲਾਤ ’ਚ ਵੀ ਉਨ੍ਹਾਂ ਆਪਣੇ ਸ਼ਹੀਦ ਪਤੀ ਦੀ ਸੋਚ ’ਤੇ ਪਹਿਰਾ ਦੇਣਾ ਜਾਰੀ ਰੱਖਿਆ ਹੋਇਆ ਹੈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਪਿੰਡ ਮਾਧੋਪੁਰ ਨੇ ਰੇਸ਼ਮ ਕੌਰ ਨੂੰ ਸ਼ਾਲ ਭੇਟ ਕਰ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਜਾਮਾਰਾਏ ਨੇ ਨੌਜਵਾਨਾਂ ਨੂੰ ਬੀਬੀ ਰੇਸ਼ਮ ਕੌਰ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੱਤਾ।
Advertisement
Advertisement
×