ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗ੍ਰੰਥੀ ਸਿੰਘਾਂ ਦਾ ਜੀਵਨ ਬੀਮਾ ਕਰਵਾਇਆ

ਨੂਰਪੁਰ ਬੇਦੀ: ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਨੂਰਪੁਰ ਬੇਦੀ ਖਿੱਤੇ ਦੇ ਦਰਜਨਾਂ ਗ੍ਰੰਥੀ ਸਿੰਘਾਂ ਨੂੰ ਖਾਸ ਤੌਰ ‘ਤੇ ਕਰਵਾਏ ਸਮਾਗਮ ਦੌਰਾਨ 5 ਲੱਖ ਦੇ ਬੀਮਾ ਸਰਟੀਫਿਕੇਟ ਵੰਡੇ। ਇਹ ਬੀਮਾ ‘ਹਿਊਮੈਨਿਟੀ ਫਸਟ’ ਸੰਸਥਾ ਰਾਹੀਂ ਕਰਵਾਇਆ ਗਿਆ,...
Advertisement

ਨੂਰਪੁਰ ਬੇਦੀ: ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਨੂਰਪੁਰ ਬੇਦੀ ਖਿੱਤੇ ਦੇ ਦਰਜਨਾਂ ਗ੍ਰੰਥੀ ਸਿੰਘਾਂ ਨੂੰ ਖਾਸ ਤੌਰ ‘ਤੇ ਕਰਵਾਏ ਸਮਾਗਮ ਦੌਰਾਨ 5 ਲੱਖ ਦੇ ਬੀਮਾ ਸਰਟੀਫਿਕੇਟ ਵੰਡੇ। ਇਹ ਬੀਮਾ ‘ਹਿਊਮੈਨਿਟੀ ਫਸਟ’ ਸੰਸਥਾ ਰਾਹੀਂ ਕਰਵਾਇਆ ਗਿਆ, ਜਿਸ ਦੀ ਆਰਥਿਕ ਸੇਵਾ ਲਾਲਪੁਰਾ ਦੇ ਪੁੱਤਰ ਅਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਆਪਣੇ ਦਸਵੰਧ ਰਾਹੀਂ ਕੀਤੀ। ਲਾਲਪੁਰਾ ਨੇ ਦੱਸਿਆ ਕਿ ਨੂਰਪੁਰ ਬੇਦੀ, ਝੱਜ ਅਤੇ ਝਾਂਡੀਆਂ ਸਰਕਲ ਦੇ ਕੁੱਲ 40 ਤੋਂ ਵੱਧ ਗ੍ਰੰਥੀਆਂ ਨੂੰ ਪੰਜ ਲੱਖ ਦਾ ਜੀਵਨ ਬੀਮਾ ਪ੍ਰਾਪਤ ਹੋਇਆ। ਇਸ ਮੌਕੇ ਕੁਲਜਿੰਦਰ ਸਿੰਘ, ਧਰਮਿੰਦਰ ਸਿੰਘ, ਸੁਰਜੀਤ ਘਾਹੀ ਮਾਜਰਾ, ਪਰਮਜੀਤ ਸਿੰਘ ਰੋਲੂ ਮਾਜਰਾ, ਰਾਮਪਾਲ, ਤਰਸੇਮ ਲਾਲ, ਪਲਵਿੰਦਰ ਸਿੰਘ, ਮਨਜੀਤ ਕੌਰ, ਰਣਜੀਤ ਕੌਰ, ਸੁਰਜੀਤ ਕੌਰ ਅਤੇ ਸੁਰਜੀਤ ਸਿੰਘ ਡੂਮੇਵਾਲ ਹਾਜ਼ਰ ਸਨ। -ਪੱਤਰ ਪ੍ਰੇਰਕ 

Advertisement
Advertisement