ਗੁਮਥਲਾ ਦੇ ਰਸਤੇ ਵਿੱਚ ਤੇਂਦੂਏ ਦਿਖਾਈ ਦਿੱਤੇ
ਪੀਪੀ ਵਰਮਾ ਪੰਚਕੂਲਾ, 29 ਜੂਨ ਪੰਚਕੂਲਾ ਦੇ ਸੈਕਟਰ-32 ਸਥਿਤ ਗੁਮਥਲਾ ਪਿੰਡ ਵਿੱਚ ਦੋ ਤੇਂਦੂਏ ਦਿਖਾਈ ਦਿੱਤੇ। ਪਿੰਡ ਵਾਸੀਆਂ ਨੇ ਰਾਤ ਨੂੰ ਪਿੰਡ ਦੇ ਨੇੜੇ ਤੇਂਦੂਏ ਦੇਖੇ, ਇਸ ਦੌਰਾਨ ਕੁਝ ਨੌਜਵਾਨਾਂ ਨੇ ਮੌਕੇ ’ਤੇ ਦੋਵਾਂ ਜਾਨਵਰਾਂ ਦੀ ਵੀਡੀਓ ਵੀ ਬਣਾਈ। ਇਲਾਕੇ...
Advertisement
ਪੀਪੀ ਵਰਮਾ
ਪੰਚਕੂਲਾ, 29 ਜੂਨ
Advertisement
ਪੰਚਕੂਲਾ ਦੇ ਸੈਕਟਰ-32 ਸਥਿਤ ਗੁਮਥਲਾ ਪਿੰਡ ਵਿੱਚ ਦੋ ਤੇਂਦੂਏ ਦਿਖਾਈ ਦਿੱਤੇ। ਪਿੰਡ ਵਾਸੀਆਂ ਨੇ ਰਾਤ ਨੂੰ ਪਿੰਡ ਦੇ ਨੇੜੇ ਤੇਂਦੂਏ ਦੇਖੇ, ਇਸ ਦੌਰਾਨ ਕੁਝ ਨੌਜਵਾਨਾਂ ਨੇ ਮੌਕੇ ’ਤੇ ਦੋਵਾਂ ਜਾਨਵਰਾਂ ਦੀ ਵੀਡੀਓ ਵੀ ਬਣਾਈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਉਹੀ ਤੇਂਦੂਏ ਦਾ ਜੋੜਾ ਹੈ, ਜੋ ਪਹਿਲਾਂ ਵੀ ਪਿੰਡ ਦੇ ਆਲੇ-ਦੁਆਲੇ ਕਈ ਵਾਰ ਦੇਖਿਆ ਜਾ ਚੁੱਕਾ ਹੈ। ਕੁਝ ਦਿਨ ਪਹਿਲਾਂ ਇੱਕ ਤੇਂਦੂਆ ਪਿੰਡ ਵਿੱਚੋਂ ਗਊ ਦੇ ਵੱਛੇ ਨੂੰ ਚੁੱਕ ਕੇ ਲੈ ਗਿਆ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਬਾਰੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਜੰਗਲੀ ਜੀਵਾਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਹ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਨਿਗਰਾਨੀ ਵਧਾਉਣ ਦੀ ਮੰਗ ਕਰ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਤੇਂਦੂਏ ਦੀ ਦਹਿਸ਼ਤ ਕਾਰਨ ਆਪਣੇ ਬੱਚਿਆਂ ਅਤੇ ਪਸ਼ੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
Advertisement
×