ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੰਗਲ ਕੋਰਟ ਅੱਗੇ ਵਕੀਲਾਂ ਦੇ ਚੈਂਬਰ ਵਿਵਾਦਾਂ ਵਿੱਚ ਘਿਰੇ

ਭਾਜਪਾ ਵੱਲੋਂ ਵਕੀਲਾਂ ਨੂੰ ਚੈਂਬਰ ਰੱਖਣ ਦੀ ਹਰੀ ਝੰਡੀ; ‘ਆਪ’ ਆਗੁੂ ਵਕੀਲਾਂ ਦੇ ਹੱਕ ਵਿੱਚ ਨਿੱਤਰੇ; ਬੀਬੀਐੱਮਬੀ ਖਫ਼ਾ
Advertisement

ਬਲਵਿੰਦਰ ਰੈਤ

ਨੰਗਲ, 4 ਜੁਲਾਈ

Advertisement

ਨੰਗਲ ਦੀ ਕੋਰਟ ਕੰਪਲੈਕਸ ਅੱਗੇ ਵਕੀਲਾਂ ਵੱਲੋਂ ਰੱਖੇ ਗਏ ਚੈਂਬਰ ਵਿਵਾਦਾਂ ’ਚ ਹਨ, ਜਿੱਥੇ ਇਹ ਚੈਂਬਰ ਰੱਖੇ ਗਏ ਹਨ ਉਹ ਜ਼ਮੀਨ ਬੀਬੀਐੱਮਬੀ ਦੀ ਹੈ। ਬੀਬੀਐੱਮਬੀ ਦੇ ਅਧਿਕਾਰੀਆਂ ਨੇ ਚੈਂਬਰ ਰੱਖੇ ਜਾਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਭਾਵੇਂ ਕੋਰਟ ਕੰਪਲੈਕਸ ਨਵੇਂ ਥਾਂ ’ਤੇ ਤਬਦੀਲ ਹੋਣਾ ਹੈ, ਉਦੋਂ ਤੱਕ ਵਕੀਲਾਂ ਨੇ ਆਪਣੇ ਚੈਂਬਰਾਂ ਨੂੰ ਆਰਜ਼ੀ ਤੌਰ ’ਤੇ ਰੱਖ ਦੀ ਬੀਬੀਐੱਮਬੀ ਵਿਭਾਗ ਤੋਂ ਮੰਗ ਕੀਤੀ ਹੈ। ਬੀਬੀਐੱਮਬੀ ਦੇ ਐਕਸੀਅਨ ਸੁਰਿੰਦਰ ਧੀਮਾਨ ਨੇ ਕਿਹਾ ਕਿ ਵਿਭਾਗ ਵੱਲੋਂ ਚੈਂਬਰ ਰੱਖਣ ਦੀ ਕੋਈ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ਼ ਸ਼ਰਮਾ ਅਤੇ ‘ਆਪ’ ਆਗੂ ਡਾ. ਸੰਜੀਵ ਗੌਤਮ ਵੀ ਵਕੀਲਾਂ ਦੇ ਹੱਕ ਵਿੱਚ ਨਿੱਤਰੇ ਹਨ। ਅੱਜ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ ਸ਼ੁਭਾਸ਼ ਸ਼ਰਮਾ ਨੇ ਨੰਗਲ ਕੋਰਟ ਕੰਪਲੈਕਸ ਦੇ ਬਾਹਰ ਰੱਖੇ ਗਏ ਆਰਜ਼ੀ ਚੈਂਬਰਾਂ ਦਾ ਦੌਰਾ ਕੀਤਾ। ਡਾ. ਸ਼ੁਭਾਸ਼ ਸ਼ਰਮਾ ਨੇ ਕਿਹਾ ਕਿ ਉਹ ਖੁਦ ਵਕੀਲ ਹੋਣ ਦੇ ਨਾਤੇ ਕੇਂਦਰੀ ਮੰਤਰੀ ਅਤੇ ਬੀਬੀਐੱਮਬੀ ਦੇ ਚੇਅਰਮੈਨ ਨਾਲ ਨੰਗਲ ਦੇ ਵਕੀਲਾਂ ਦੀ ਇਸ ਸਮੱਸਿਆਂ ਬਾਰੇ ਗੱਲ ਕਰਨਗੇ ਤੇ ਇਸ ਦਾ ਢੁੱਕਵਾਂ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਨੰਗਲ ’ਚ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ 2027 ਤੋਂ ਪਹਿਲਾਂ ਰੇਲਵੇ ਅੰਡਰ ਪਾਸ ਬਣਾਵਾਇਆ ਜਾਵੇਗਾ। ਉਹ ਬੀਬੀਐੱਮਬੀ ਦੀ ਬੰਦ ਪਈ ਵਰਕਸ਼ਾਪ ਨੂੰ ਮੁੜ ਚਾਲੂ ਕਰਵਾਉਣ ਨਈ ਯਤਨਸ਼ੀਲ ਹਨ।

ਜਿਥੇ ਚੈਂਬਰ ਰੱਖੇ ਉਹ ਜ਼ਮੀਨ ਸਿੰਜਾਈ ਵਿਭਾਗ ਦੀ ਹੈ: ਸੰਜੀਵ ਗੌਤਮ

ਚੈਂਬਰ ਰੱਖੇ ਜਾਣ ’ਤੇ ‘ਆਪ’ ਦੇ ਸੀਨੀਅਰ ਨੇਤਾ ਡਾ. ਸੰਜੀਵ ਗੌਤਮ ਨੇ ਕਿਹਾ ਕਿ ਕੋਰਟ ਅਗੇ ਜਿੱਥੇ ਵਕੀਲਾਂ ਨੇ ਆਪਣੇ ਚੈਂਬਰ ਰੱਖੇ ਹਨ, ਉਹ ਜ਼ਮੀਨ ਬੀਬੀਐੱਮਬੀ ਦੀ ਨਹੀਂ ਹੈ। ਉਸ ਥਾਂ ਦੀ ਮਾਲਕ ਸਿੰਜਾਈ ਵਿਭਾਗ ਹੈ। ਉਨ੍ਹਾਂ ਕਿਹਾ ਕਿ ਕਈ ਸਿਆਸੀ ਆਗੂ ਜਿਨ੍ਹਾਂ ਕੋਲ ਸਿਆਸੀ ਡਰਾਮੇ ਤੋਂ ਇਲਾਵਾ ਕੱਖ ਨਹੀਂ ਉਹ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ,‘‘ਮੈਂ ਵਕੀਲਾਂ ਦੇ ਨਾਲ ਹਾਂ ਅਤੇ ਪਹਿਲਾਂ ਉਹ ਸਿੰਜਾਈ ਮੰਤਰੀ  ਨੂੰ ਚਿੱਠੀ ਲਿਖ ਕੇ ਪ੍ਰਵਾਨਗੀ ਲੈਣ।’’

Advertisement