ਵਕੀਲ ਨੇ ਕਾਰ ਚਾਲਕ ’ਤੇ ਪਿਸਤੌਲ ਤਾਣੇ ਜਾਣ ਦਾ ਲਾਇਆ ਦੋਸ਼
ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ (ਮੁਹਾਲੀ), 13 ਜੁਲਾਈ ਚੰਡੀਗੜ੍ਹ ਜ਼ਿਲ੍ਹਾ ਅਦਾਲਤਾਂ ਦੇ ਵਕੀਲ ਅਤੇ ਸੈਕਟਰ 44 ਦੇ ਵਸਨੀਕ ਐਡਵੋਕੇਟ ਉੱਜਲ ਭਸੀਨ ਨੇ ਮੁਹਾਲੀ ਦੇ ਟੀਡੀਆਈ ਸੈਕਟਰ 117 ਵਿਖੇ ਇੱਕ ਕਾਰ ਚਾਲਕ ਉੱਤੇ ਉਨ੍ਹਾਂ ਵੱਲ ਪਿਸਤੌਲ ਤਾਣੇ ਜਾਣ ਦਾ ਦੋਸ਼ ਲਾਇਆ ਹੈ।...
Advertisement
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 13 ਜੁਲਾਈ
Advertisement
ਚੰਡੀਗੜ੍ਹ ਜ਼ਿਲ੍ਹਾ ਅਦਾਲਤਾਂ ਦੇ ਵਕੀਲ ਅਤੇ ਸੈਕਟਰ 44 ਦੇ ਵਸਨੀਕ ਐਡਵੋਕੇਟ ਉੱਜਲ ਭਸੀਨ ਨੇ ਮੁਹਾਲੀ ਦੇ ਟੀਡੀਆਈ ਸੈਕਟਰ 117 ਵਿਖੇ ਇੱਕ ਕਾਰ ਚਾਲਕ ਉੱਤੇ ਉਨ੍ਹਾਂ ਵੱਲ ਪਿਸਤੌਲ ਤਾਣੇ ਜਾਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਵੀਡੀਓ ਕਲਿੱਪ ਰਾਹੀਂ ਅਤੇ ਲਿਖਤੀ ਸ਼ਿਕਾਇਤ ਰਾਹੀਂ ਡੀਜੀਪੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਸਵੇਰੇ ਸਾਢੇ ਛੇ ਵਜੇ ਦੀ ਹੈ। ਉਹ ਆਪਣੀ ਕਾਰ ਵਿਚ ਜਾ ਰਹੇ ਸਨ ਤਾਂ ਸਲਿੱਪ ਰੋਡ ਤੋਂ ਪੰਜਾਬ ਨੰਬਰ ਵਾਲੀ ਇੱਕ ਸਫ਼ੇਦ ਰੰਗ ਦੀ ਕਾਰ ਉਨ੍ਹਾਂ ਦੀ ਕਾਰ ਦੇ ਅੱਗੇ ਆ ਕੇ ਖੜ੍ਹ ਗਈ। ਉਨ੍ਹਾਂ ਕਿਹਾ ਕਿ ਕਾਰ ਚਾਲਕ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸ਼ੀਸ਼ਾ ਥੱਲੇ ਕਰਕੇ ਉਨ੍ਹਾਂ ਵੱਲ ਪਿਸਤੌਲ ਤਾਣਿਆ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਪਿੱਛਿਉਂ ਕੁੱਝ ਵਿਅਕਤੀ ਆਉਂਦੇ ਵੇਖ ਕੇ ਕਾਰ ਚਾਲਕ ਚਲਾ ਗਿਆ ਅਤੇ ਉਨ੍ਹਾਂ ਪੁਲੀਸ ਨੂੰ ਤੁਰੰਤ ਸੂਚਨਾ ਦਿੱਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਆਰੰਭੀ ਦਿੱਤੀ ਗਈ ਹੈ।
Advertisement
×