ਉਸਾਰੀ ਅਧੀਨ ਰਾਮ ਮੰਦਰ ਦਾ ਲੈਂਟਰ ਭਲਕੇ
ਖਰੜ (ਸ਼ਸ਼ੀ ਪਾਲ ਜੈਨ): ਭਗਵਾਨ ਰਾਮ ਚੰਦਰ ਜੀ ਦੇ ਪੁਰਖਿਆਂ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਦੇ ਨਾਲ ਉਸਾਰੀ ਅਧੀਨ ਸ੍ਰੀ ਰਾਮ ਮੰਦਰ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਦਾ ਲਗਪਗ 17 ਹਜ਼ਾਰ ਵਰਗ ਫੁੱਟ ਲੈਂਟਰ 15 ਜੂਨ ਨੂੰ...
Advertisement
ਖਰੜ (ਸ਼ਸ਼ੀ ਪਾਲ ਜੈਨ): ਭਗਵਾਨ ਰਾਮ ਚੰਦਰ ਜੀ ਦੇ ਪੁਰਖਿਆਂ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਦੇ ਨਾਲ ਉਸਾਰੀ ਅਧੀਨ ਸ੍ਰੀ ਰਾਮ ਮੰਦਰ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਸ ਦਾ ਲਗਪਗ 17 ਹਜ਼ਾਰ ਵਰਗ ਫੁੱਟ ਲੈਂਟਰ 15 ਜੂਨ ਨੂੰ ਤੜਕੇ 5 ਵਜੇ ਤੋਂ ਪੈਣਾ ਸ਼ੁਰੂ ਹੋਵੇਗਾ। ਇਸ ਮੰਦਰ ਦੇ ਨਿਰਮਾਣ ਨਾਲ ਸਬੰਧਤ ਆਰਕੀਟੈਕਟ ਪ੍ਰਵੀਨ ਸ਼ਰਮਾ ਅਤੇ ਨਿਤਿਨ ਗਰਗ, ਇੰਜਨੀਅਰ ਕੁਲਵੰਤ ਚੌਧਰੀ, ਡਾ. ਐੱਮ ਐੱਸ ਸੰਧੂ ਅਤੇ ਜਤਿੰਦਰ ਅਰੋੜਾ ਅਤੇ ਸਟਰਕਚਰ ਇੰਜਨੀਅਰ ਪ੍ਰਵੀਨ ਮਨਰਾਏ ਨੇ ਦੱਸਿਆ ਕਿ ਉਸ ਦਿਨ ਤੜਕੇ 4 ਵਜੇ ਤੋਂ ਪੂਜਾ ਕਰਨ ਮਗਰੋਂ ਤੜਕੇ 5 ਵਜੇ ਲੈਂਟਰ ਪੈਣਾ ਸ਼ੁਰੂ ਹੋਵੇਗਾ। ਉਨ੍ਹਾਂ ਸੰਗਤ ਨੂੰ ਕਾਰ ਸੇਵਾ ’ਚ ਭਾਗ ਲੈਣ ਦੀ ਅਪੀਲ ਕੀਤੀ।
Advertisement
Advertisement
×