ਲੰਗਰ ਕਮੇਟੀ ਦਾ ਕੈਲੰਡਰ ਜਾਰੀ
ਕੁਰਾਲੀ (ਪੱਤਰ ਪ੍ਰੇਰਕ): ਸਥਾਨਕ ਨੱਗਰ ਖੇੜਾ ਧਰਮਸ਼ਾਲਾ ਵਿੱਚ ਹੋਏ ਸਮਾਗਮ ਦੌਰਨ ਨਿਊ ਜੈ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਦਾ ਕੈਲੰਡਰ ਪੰਜਾਬ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ, ਸੀਨੀਅਰ ਕਾਂਗਰਸੀ ਆਗੂ ਤੇ ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ ਕੀਤਾ ਗਿਆ।...
Advertisement
ਕੁਰਾਲੀ (ਪੱਤਰ ਪ੍ਰੇਰਕ): ਸਥਾਨਕ ਨੱਗਰ ਖੇੜਾ ਧਰਮਸ਼ਾਲਾ ਵਿੱਚ ਹੋਏ ਸਮਾਗਮ ਦੌਰਨ ਨਿਊ ਜੈ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਦਾ ਕੈਲੰਡਰ ਪੰਜਾਬ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ, ਸੀਨੀਅਰ ਕਾਂਗਰਸੀ ਆਗੂ ਤੇ ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਜਾਰੀ ਕੀਤਾ ਗਿਆ। ਸ੍ਰੀ ਪਡਿਆਲਾ ਲੰਗਰ ਕਮੇਟੀ ਵੱਲੋਂ ਨਿਭਾਈ ਲੰਗਰ ਦੀ ਸੇਵਾ ਦੀ ਸ਼ਲਾਘਾ ਕੀਤੀ। ਕਮੇਟੀ ਦੇ ਪ੍ਰਧਾਨ ਰਾਜੇਸ਼ ਰਾਣਾ ਨੇ ਕਿਹਾ ਹਰ ਵਾਰ ਦੀ ਤਰ੍ਹਾਂ ਕਿ ਇਸ ਵਾਰ ਵੀ 24 ਜੁਲਾਈ ਤੋਂ 2 ਅਗਸਤ ਤੱਕ ਲੰਗਰ ਚੱਲੇਗਾ। ਇਸ ਮੌਕੇ ਅਸ਼ਵਨੀ ਗੌੜ, ਰਾਮਦੇਵ ਬਾਂਸਲ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਨਗਲੀਆਂ, ਸੁਰਿੰਦਰ ਧੀਮਾਨ, ਸਾਬਕਾ ਸਰਪੰਚ ਰਵਿੰਦਰ ਸਿੰਘ ਬੱਤਾ, ਅਸ਼ੋਕ ਧੀਮਾਨ, ਸਾਬਕਾ ਕੌਂਸਲਰ ਮੁਕੇਸ਼ ਰਾਣਾ, ਸ਼ਸ਼ੀ ਕੁਮਾਰ ਵੀ ਹਾਜ਼ਰ ਸਨ।
Advertisement
Advertisement